ਭੀਖੀ, 5 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਨੈਸ਼ਨਲ ਕਾਲਜ ਵਿਖੇ ਸਿਹਤ ਸਿੱਖਿਆ ਸੰਬਧੀ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਕੇਵਲ ਸਿੰਘ, ਸੀਨੀਅਰ ਸਿਹਤ ਵਿਭਾਗ ਇੰਸਪੈਕਟਰ ਨੇ ਡੇਗੂ ਦੀ ਬਿਮਾਰੀ ਫੈਲਣ ਦੇ ਕਾਰਣ, ਇਸ ਦੇ ਇਲਾਜ ਅਤੇ ਰੋਕਥਾਮ ਬਾਰੇ ਵਿਦਿਆਰਥੀਆ ਨੂੰ ਜਾਣਕਾਰੀ ਦਿੱਤੀ ਅਤੇ ਨਾਲੋ ਨਾਲ ਘਰਾਂ ਅਤੇ ਆਲੇ-ਦੁਆਲੇ ਨੂੰ ਸਾਫ ਰੱਖਣ ਲਈ ਸੱਤ ਦਿਨਾਂ ਤੋ ਵੱਧ ਪਾਣੀ ਦੀ ਖੜੋਤ ਕਾਰਨ ਪੈਦਾ ਹੋਣ ਵਾਲੀਆਂ ਭਿਆਨਕ ਬਿਮਾਰੀਆ ਬਾਰੇ ਵੀ ਦੱਸਿਆ।ਉਹਨਾ ਦੇ ਨਾਲ ਆਏ ਦਰਸ਼ਨ ਸਿੰਘ, ਬਲਾਕ ਅਫਸਰ, ਲੀਲਾ ਰਾਮ, ਸਿਹਤ ਇੰਨਸਪੈਕਟਰ ਅਤੇ ਸਮਰਾਟਬੀਰ ਏ.ਐਸ.ਆਈ, ਪੁਲਿਸ ਥਾਣਾ ਭੀਖੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਵਿਦਿਆਰਥੀਆਂ ਨੇ ਉਹਨਾ ਨਾਲ ਸਵਾਲ-ਜੁਆਬ ਵੀ ਕੀਤੇ।ਕਾਲਜ ਕਮੇਟੀ ਪ੍ਰਧਾਨ ਹਰਬੰਸ ਦਾਸ ਬਾਵਾ ਤੇ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਢਿਲੋ ਨੇ ਦੱਸਿਆ ਕਿ ਕਾਲਜ ਵਿੱਚ ਪੜਾਈ ਤੋਂ ਇਲਾਵਾ ਸਭਿਆਚਾਰਕ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਣਗੇ।ਇਸ ਸਮੇ ਵਿਦਿਆਰਥੀ, ਸਟਾਫ ਅਤੇ ਕਮੇਟੀ ਮੈਬਰ ਹਾਜਿਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media