Wednesday, March 11, 2026

ਪੰਜਵੀਂ ਕਮਾਡੋ ਬਟਾਲੀਅਨ ਵਲੋਂ ਸ਼ਹੀਦ ਜਰਨੈਲ ਸਿੰਘ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ

ਬਟਾਲੀਅਨ ਦੇ 40 ਨੋਜਵਾਨਾਂ ਨੇ ਕੀਤਾ ਖੂਨਦਾਨ
ਬਠਿੰਡਾ, 5 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਕਮਾਂਡੈਂਟ ਲਖਵਿੰਦਰਪਾਲ ਸਿੰਘ ਖਹਿਰਾ ਦੀ PPN0511201812ਰਹਿਨੁਮਾਈ ਹੇਠ ਮਨੁੱਖਤਾ ਦੇ ਭਲੇ ਲਈ ਪੰਜਵੀ ਕਮਾਂਡੋ ਬਟਾਲੀਅਨ, ਪੁਲਿਸ ਲਾਇਨ ਬਠਿੰਡਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਸ ਖੂਨਦਾਨ ਕੈਂਪ ਦੀ ਸ਼ੁਰੂਆਤ ਲਖਵਿੰਦਰਪਾਲ ਸਿੰਘ ਖਹਿਰਾ ਵਲੋਂ ਕੀਤੀ ਗਈ।ਪੰਜਵੀ ਕਮਾਂਡੋ ਬਟਾਲੀਅਨ ਦੇ 40 ਦੇ ਕਰੀਬ ਨੋਜਵਾਨਾਂ ਨੇ ਬਹੁਤ ਉਤਸਾਹ ਨਾਲ ਆਪਣਾ ਖੂਨਦਾਨ ਕੀਤਾ।ਖੂਨ ਇਕੱਤਰ ਕਰਨ ਲਈ ਗੋਇਲ ਬਲੱਡ ਬੈਂਕ ਦੀ ਟੀਮ ਇਕੱਤਰ ਕਰਨ ਲਈ ਅਜੀਤ ਸਿੰਘ ਦੀ ਰਹਿਨੁਮਾਈ ਵਿਚ ਪਹੁੰਚੀ।
ਇਸ ਮੌਕੇ ਖਹਿਰਾ ਦੁਆਰਾ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਕੰਮਾਂ ਦੀ ਪ੍ਰਸੰੰਸਾ ਕਰਦੇ ਹੋਏ ਕਿਹਾ ਕਿ ਸ਼ਹੀਦ ਜਰਨੈਲ ਸਿੰਘ ਕਮਾਡੋ ਦਾ ਨੌਜਵਾਨ ਜੋ ਕਿ ਦੇਸ ਦੀ ਖਾਤਰ ਆਪਣੀ ਸ਼ਹੀਦੀ ਪਾ ਚੁੱਕਾ ਹੈ।ਉਸ ਦੇ ਨਾਮ `ਤੇ ਸੰਸਥਾ ਬਣਾਉਣ ਨਾਲ ਜੋਂ ਸਮਾਜਸੇਵਾ ਕੰਮ ਹੋ ਰਹੇ ਹਨ।ਇਸ ਨਾਲ ਉਸ ਦਾ ਨਾਮ ਅੱਜ ਵੀ ਜਿਉਂਦਾ ਹੈ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਵਲੋਂ ਪੰਜਾਬ ਪੁਲਿਸ ਦੇ ਕਮਾਂਡੋ ਅਤੇ ਲਖਵਿੰਦਰਪਾਲ ਸਿੰਘ ਦਾ ਇਸ ਨੇਕ ਕੰਮ ਲਈ ਧੰਨਵਾਦ ਕੀਤਾ ਗਿਆ।
ਸੰਸਥਾ ਵਲੋਂ ਲਖਵਿੰਦਰਪਾਲ ਸਿੰਘ ਕਮਾਂਡਟ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਕਮਾਂਡਟ ਵਲੋਂ ਸ਼ਹੀਦ ਜਰਨੈਲ ਸਿੰਘ ਦੀ ਮਾਤਾ ਗੁਰਬਚਨ ਕੌਰ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੈਂਗੋ ਚੀਫ ਕੁਆਰਡੀਨੇਟਰ ਰਮਨੀਕ ਵਾਲੀਆ, ਸਾਮ ਲਾਲ ਪੀਐਲਵੀ, ਅਜੈਬ ਸਿੰਘ, ਮਹਿੰਦਰ ਸਿੰਘ ਐਫ ਸੀਆਈ, ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ, ਰਾਧੇ ਸਾਮ ਕਾਲਾ, ਇੰਦਰਪ੍ਰੀਤ ਸਿੰਘ, ਤਰਸੇਮ ਸਿੰਘ, ਡਾਕਟਰ ਗੁਲਾਬ ਸਿੰਘ, ਦੁੱਗਲ ਵਕੀਲ, ਗੁਰਚਰਨ ਸਿੰਘ ਗੋਬਿੰਦਪੁਰਾ ਤੋਂ ਇਲਾਵਾ ਸਾਰੇ ਮੌਜੂਦ ਸਨ।
 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply