Tuesday, July 15, 2025
Breaking News

`ਬਡੀ ਪ੍ਰੋਗਰਾਮ` ਤਹਿਤ ਨਸ਼ਾ ਵਿਰੋਧੀ ਮੁਹਿੰਮ ਦਾ ਆਗਾਜ਼

 ‘ਨਸ਼ਾ ਵਿਰੋਧੀ ਭਾਸ਼ਣ, ਰੰਗੋਲੀ, ਪੋਸਟਰ ਮੇਕਿੰਗ ਤੇ ਕਵਿਤਾ ਉਚਾਰਨ’ ਮੁਕਾਬਲੇ ਕਰਵਾਏ
ਬਠਿੰਡਾ, 5 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੈੱਡ-ਰਿਬਨ ਕਲੱਬ ਅਤੇ `ਬਡੀ ਪ੍ਰੋਗਰਾਮ` ਦੇ PPN0511201813ਤਹਿਤ ਨਸ਼ਾ ਵਿਰੋਧੀ ਮੁਹਿੰਮ ਦਾ ਆਗਾਜ਼ ਕਰਦੇ ਹੋਏ ’ਨਸ਼ਾ ਵਿਰੋਧੀ ਭਾਸ਼ਣ, ਰੰਗੋਲੀ, ਪੋਸਟਰ ਮੇਕਿੰਗ ਅਤੇ ਕਵਿਤਾ ਉਚਾਰਨ’ ਮੁਕਾਬਲਾ ਕਰਵਾਇਆ ਗਿਆ।ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ ਪ੍ਰੇਰਿਤ ਕੀਤਾ।ਇਨ੍ਹਾਂ ਗਤੀਵਿਧੀਆਂ ਨੂੰ ਪ੍ਰੋ. ਹਰਨੀਤ ਕੌਰ, ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਲਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸੁਚਾਰੂ ਢੰਗ ਨਾਲ ਪੂਰਾ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਸਮੇਤ ਮੈਨੇਜਮੈਂਟ ਪ੍ਰਧਾਨ ਇੰਜ.ਬੀ.ਕੇ.ਜਿੰਦਲ ਅਤੇ ਜਰਨਲ ਸੈਕਟਰੀ ਇੰਜ. ਪ੍ਰਦੀਪ ਮੰਗਲਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ ਨੇ ਸ਼ਮੂਲੀਅਤ ਕੀਤੀ।ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਜਿਨ੍ਹਾਂ ਵਿੱਚ ਰੰਗੋਲੀ ਮੁਕਾਬਲੇ ਦੌਰਾਨ ਮਿਸ. ਆਸ਼ੀਮਾ ਅਤੇ ਮਿਸ. ਸਪਨਾ ਬੀ.ਏ ਭਾਗ-ਪਹਿਲਾ, ਪੋਸਟਰ ਮੇਕਿੰਗ ਵਿੱਚ ਮਿ. ਗੁਰਦੀਪ ਸਿੰਘ ਬੀ.ਏ ਭਾਗ-ਦੂਜਾ, ਭਾਸ਼ਣ ਮੁਕਾਬਲੇ ਵਿੱਚ ਮਿਸ. ਹਰੀਪ੍ਰਿਆ ਬੀ.ਕਾਮ ਭਾਗ-ਦੂਜਾ ਅਤੇ ਕਵਿਤਾ ਉਚਾਰਨ ਮੁਕਾਬਲੇ ਵਿਚੋ ਮਿ. ਲਲਿਤ ਬੀ.ਐਸ.ਸੀ ਐਗਰੀਕਲਚਰ ਭਾਗ-ਪੰਜਵਾਂ ਨੇ ਕ੍ਰਮਵਾਰ ਪਹਿਲਾ ਸਥਾਨ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਤ ਕੀਤਾ ਅਤੇ ਨਸ਼ਿਆਂ ਦੇ ਨੁਕਸਾਨ ਦੇ ਪ੍ਰਭਾਵਾਂ ਤੇ ਪ੍ਰੇਰਣਾਦਾਇਕ ਭਾਸ਼ਣ ਦਿੱਤਾ, ਉਨ੍ਹਾਂ ਦੱਸਿਆ ਕਿ ਸਮਾਜ ਵਿਚ ਨਸ਼ਾ ਅੱਜ ਸਭ ਤੋਂ ਵੱਡੀ ਬੁਰਾਈ ਹੈ, ਇਸ ਲਈ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਸ਼ੇ ਦੇ ਖਿਲਾਫ ਜਨਤਾ ਨੂੰ ਜਾਗਰੂਕ ਕਰੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply