Wednesday, September 2, 2026

ਆਪ ਪਾਰਟੀ ਵੱਲੋਂ ਮੰਡੀ ਦੇ ਬਜਾਰਾਂ ਵਿੱਚ ਝਾੜੂ ਰੈਲੀ ਕੱਢੀ —ਅਰੂੜਾ ਰਾਮ ਨੂੰ ਬਲਾਕ ਅਰਨੀ ਵਾਲਾ ਦਾ ਕਨਵੀਨਰ ਥਾਪਿਆ

PPN260203

ਫਾਜਿਲਕਾ, ੨੬ ਫਰਵਰੀ  ਫਰਵਰੀ (ਵਿਨੀਤ ਅਰੋੜਾ):  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਪਾਰਟੀ ਨੇ ਮੰਡੀ ਅਰਨੀ ਵਾਲਾ ਵਿੱਚ ਵੀ ਪ੍ਰਵੇਸ਼ ਕਰ ਲਿਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਮੀਟਿੰਗ ਸਥਾਨਕ ਮੰਡੀ ਨਾਲ ਲੱਗਦੇ ਫੋਕਲ ਪੁਵਾਇੰਟ ਦੇ ਖਰੀਦ ਕੇਂਦਰ ਵਿੱਚ ਹੋਈ। ਜਿਲਾ ਫਾਜਿਲਕਾ ਦੇ ਪ੍ਰਧਾਨ ਕਮਲ ਖੁਰਾਣਾ ਦੀ ਰਹਿਨੁਮਾਈ ਹੇਠ ਮੀਟਿੰਗ ਦੋਰਾਨ ਪੁੱਜੇ ਆਗੂਆਂ ਨੇ ਅਰਨੀ ਵਾਲਾ ਇਕਾਈ ਦਾ ਗਠਨ ਕੀਤਾ। ਜਿਸ ਵਿੱਚ ਅਰੂੜਾ ਰਾਮ ਡੱਬ ਵਾਲਾ ਕਲਾਂ ਨੂੰ ਸਰਬਸੰਮਤੀ ਨਾਲ ਇਕਾਈ ਅਰਨੀ ਵਾਲਾ ਦਾ ਕਨਵੀਨਰ ਨਿਯੁਕਤ ਕਰਕੇ ਕਾਰਜਕਾਰੀ ਕਮੇਟੀ ਬਣਾਈ ਗਈ। ਮੀਟਿੰਗ ਦੋਰਾਨ ਆਏ ਵੱਖ-ਵੱਖ ਸੀਨੀਅਰ ਆਗੂਆਂ ਦੇ ਸੰਬੋਧਨ ਕਰਨ ਬਾਅਦ ਮੰਡੀ ਅਰਨੀ ਵਾਲਾ ਦੇ ਵੱਖ-ਵੱਖ ਬਜਾਰਾਂ ਵਿੱਚ ਹੱਥਾਂ ਚ ਝਾੜੂ ਫੜ ਕੇ ਰੈਲੀ ਕੱਢੀ ਗਈ। ਪਾਰਟੀ ਵਰਕਰਾਂ ਨੇ ਕੇਜਰੀਵਾਲ ਦੇ ਹੱਕ ਵਿੱਚ ਅਤੇ ਭਰਿਸ਼ਟਾਚਾਰ ਵਿਰੁੱਧ ਅਵਾਜ ਬੁਲੱਦ ਕਰਕੇ ਦੇਸ਼ ਅੰਦਰ ਅਵਾਮ ਦੇ ਸਹਿਯੋਗ ਨਾਲ ਕੇਂਦਰ ਵਿੱਚ ਵੀ ਕੇਜਰੀਵਾਲ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਝਾੜੂ ਰੈਲੀ ਮੰਡੀ ਵਾਸੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਇਸ ਮੋਕੇ ਪ੍ਰਫੋਸਰ ਪ੍ਰੀਤਮ ਸਿੰਘ ਅਬੋਹਰ ਪ੍ਰਧਾਨ ਜਿਲਾ ਪੇਲਿਸ ਐਸੋਸ਼ੀਏਸ਼ਨ, ਵਿਨੋਦ ਕੁਮਾਰ ਜੇਣੀ ਕੁਟੈਹੜਾ, ਦੇਵਰਾਜ ਸਿੰਘ ਜਿਲਾ ਸਕੱਤਰ, ਰਕੇਸ਼ ਹਾਂਡਾ ਜਲਾਲਾਬਾਦ, ਦਲੀਪ , ਚਾਂਦ ਸੋਨੀ, ਵਿਜੇ ਗੁਪਤਾ, ਮਨਿਦਰ ਬੇਦੀ, ਕੇਵਲ, ਵਿਜੇ ਸ਼ਰਮਾ, ਅਜੇ ਕੁਮਾਰ ਤੋਂ ਇਲਾਵਾ ਬਲਾਕ ਅਰਨੀ ਵਾਲਾ ਦੇ ਜੋਗਿੰਦਰ ਸਿੰਘ , ਡਾ. ਰਾਜ ਕੁਮਾਰ, ਕੁਲਵੰਤ ਸਿੰਘ, ਸਾਜਨ ਵਰਮਾ, ਜਗਦੀਸ਼ ਵਰਮਾ, ਰਾਮ ਸਿੰਘ, ਸੁਮਿਤਰਾ ਬਾਈ ਸਾਰੇ ਕਾਰਜਕਾਰੀ ਮੈਂਬਰ ਅਤੇ ਸੁੱਖਦੇਵ ਸਿੰਘ ਭੁੱਲਰ ਕੰਧ ਵਾਲਾ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply