
ਫਾਜਿਲਕਾ, 26 ਫਰਵਰੀ ਫਰਵਰੀ (ਵਿਨੀਤ ਅਰੋੜਾ): ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਸ. ਸਤਿੰਦਰਜੀਤ ਸਿੰਘ ਮੰਟਾ ਦੇ ਯਤਨਾਂ ਸਦਕਾ ਅੱਜ ਪਿੰਡ ਚੱਕ ਜੰਡ ਵਾਲਾ (ਮੌਲਵੀ ਵਾਲਾ) ਦੇ 15 ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਸੀਨੀਅਰ ਅਕਾਲੀ ਨੇਤਾ ਅਮਰੀਕ ਸਿੰਘ ਮੌਲਵੀ ਵਾਲਾ ਨੇ ਵੰਡੇ। ਇਸ ਮੌਕੇ ਰਾਜ ਕੁਮਾਰ ਪੰਚ, ਮਹਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਪੰਚ, ਬਗਾ ਸਿੰਘ ਪੰਚ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਰਾਕੇਸ਼ ਕੁਮਾਰ, ਹਾਕਮ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਕਿਸਾਨਾਂ ਨੂੰ ਕੁਨੈਕਸ਼ਨਲ ਵੰਡਦੇ ਹੋਏ ਕਿਹਾ ਕਿ ਕਿਸਾਨ ਜਲਦੀ ਹੀ ਆਪਣੇ ਕੁਨੈਕਸ਼ਨ ਲਗਵਾ ਲੈਣ ਤਾਂ ਜੋ ਉਨਾਂ ਨੂੰ ਇਸਦਾ ਲਾਭ ਮਿਲ ਸਕੇ। ਇਸ ਮੌਕੇ ਅਮਰੀਕ ਸਿੰਘ ਮੌਲਵੀ ਵਾਲਾ ਨੇ ਕਿਹਾ ਕਿ ਹਲਕਾ ਇੰਚਾਰਜ ਸ. ਸਤਿੰਦਰਜੀਤ ਸਿੰਘ ਮੰਟਾ ਇਕ ਪਾਰਦਰਸ਼ੀ ਸੋਚ ਦੇ ਨੇਤਾ ਹਨ ਅਤੇ ਉਨਾਂ ਨੂੰ ਹਲਕੇ ਦੇ ਲੋਕਾਂ ਦਾ ਬਹੁਤ ਫਿਕਰ ਰਹਿੰਦਾ ਹੈ ਅਤੇ ਇਹ ਕੁਨੈਕਸ਼ਨ ਜਾਰੀ ਕਰਵਾਉਣ ਦਾ ਸਿਹਰਾ ਵੀ ਸ. ਮੰਟਾ ਦੇ ਸਿਰ ਜਾਂਦਾ ਹੈ, ਜਿਸਦਾ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ। ਉਨਾਂ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਕੁੱਝ ਸ. ਬਾਦਲ ਨੇ ਇਲਾਕੇ ਨੂੰ ਦਿੱਤਾ ਹੈ, ਉਹ ਅੱਜ ਤੱਕ ਕਦੇ ਵੀ ਨਹੀਂ ਮਿਲਿਆ ਸੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media