Thursday, September 19, 2024

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨੌਜਵਾਨ ਸਾਹਿਤ ਸਭਾ ਭਲੂਰ ਵੱਲੋਂ ਵਿਸ਼ਾਲ ਸਾਹਿਤਕ ਸਮਾਗਮ

PPN260202

ਭਲੂਰ 26 ਫਰਵਰੀ (ਬੇਅੰਤ ਗਿੱਲ ਭਲੂਰ)- ਨੌਜਵਾਨ ਸਾਹਿਤ ਸਭਾ ਭਲੂਰ (ਪੰਜਾਬ) ਵੱਲੋਂ ਪ੍ਰਧਾਨ ਚਰਨਜੀਤ ਗਿੱਲ ਸਮਾਲਸਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਰੂਪ-ਰੇਖਾ ਨੌਜਵਾਨ ਸ਼ਾਇਰ ਬੇਅੰਤ ਗਿੱਲ ਭਲੂਰ, ਸਰਬਜੀਤ ਸਿੰਘ ਸਮਾਲਸਰ, ਜਸਕਰਨ ਲੰਡੇ, ਜਸਵੰਤ ਗਿੱਲ ਸਮਾਲਸਰ, ਦਲਜੀਤ ਸਿੰਘ ਕੁਸ਼ਲ, ਅਮਰ ਘੋਲੀਆ ਆਦਿ ਵੱਲੋਂ ਉਲੀਕੀ ਗਈ।ਜਿਸ ਦੌਰਾਨ ਉੱਘੇ ਸਾਹਿਤਕਾਰ ਹਰਚਰਨ ਸਿੰਘ ਗਿੱਲ ਘੋਲੀਆ ਕਲਾਂ ਨੂੰ ਪਾਠਕਾਂ ਅਤੇ ਲੇਖਕਾਂ ਦੇ ਰੂਬਰੂ ਕੀਤਾ ਗਿਆ, ਜਦਕਿ ਉੱਘੇ ਨਾਵਲਕਾਰ, ਬਲਦੇਵ ਸਿੰਘ ਸੜਕਨਾਮਾ, ਉੱਘੇ ਗਜ਼ਲਗੋ ਮਹਿੰਦਰ ਸਾਥੀ ਅਤੇ ਉੱਘੇ ਆਲੋਚਕ ਡਾਕਟਰ ਸੁਰਜੀਤ  ਬਰਾੜ ਘੋਲੀਆ ਵਿਸ਼ੇਸ਼ ਮਹਿਮਾਨ ਵਜੋਂ ਸਾਮਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਾਹਿਤਕਾਰ ਗੁਰਬਚਨ ਸਿੰਘ ਚਿੰਤਕ, ਗਜ਼ਲਗੋ ਬਲਜਿੰਦਰ ਭਾਰਤੀ, ਸਾਹਿਤਕਾਰ ਬੋਹੜ ਸਿੰਘ ਮੱਲਣ ਅਤੇ ਸਮਾਗਮ ਦੇ ਮੁੱਖ ਨਾਇਕ ਸਾਹਿਤਕਾਰ ਹਰਚਰਨ ਸਿੰਘ ਗਿੱਲ ਘੋਲੀਆਂ ਕਲਾਂ ਸ਼ਸੋਭਿਤ ਹੋਏ ਹਨ। ਇਸ ਸਮਾਗਮ ਦੀ ਸੁਰੂਆਤ ਮਾਸਟਰ ਨਾਰ ਸਿੰਘ ਗਿੱਲ ਕੋਟਕਪੂਰਾ ਦੇ ਗੀਤ ਨਾਲ ਹੋਈ। ਸਮਾਗਮ ਦੇ ਪਹਿਲੇ ਪੜਾਅ ਦੌਰਾਨ ਸਾਹਿਤਕਾਰ ਹਰਚਰਨ ਸਿੰਘ ਗਿੱਲ ਘੋਲੀਆ ਕਲਾਂ ਰੂਬਰੂ ਹੋਏ ਅਤੇ ਡਾਕਟਰ ਸੁਰਜੀਤ ਬਰਾੜ, ਮਾਸਟਰ ਬਲਵੰਤ ਸਿੰਘ ਘਣੀਆ, ਨਾਵਲਕਾਰ ਬਲਦੇਵ ਸਿੰਘ ਅਤੇ ਕਹਾਣੀਕਾਰ ਜਸਕਰਨ ਲੰਡੇ ਨੇ ਮਸਟਰ ਹਰਚਰਨ ਸਿੰਘ ਗਿੱਲ ਦੇ ਜੀਵਨ ਉੱਪਰ ਚਾਨਣਾ ਪਾਉਦਿਆ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਗੱਲਬਾਤ ਕਰਦਿਆਂ ਪਾਠਕਾਂ ਨਾਲ ਆਪਣੇ ਵਿਚਾਰ ਸਾਝੇ ਕੀਤੇ ਅਤੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ।ਨੌਜਵਾਨ ਸਾਹਿਤ ਸਭਾ ਭਲੂਰ ਵੱਲੋਂ ਸਾਹਿਤਕਾਰ ਹਰਚਰਨ ਸਿੰਘ ਗਿੱਲ ਘੋਲੀਆ ਕਲਾਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ।ਸਮਾਗਮ ਦੇ ਦੂਸਰੇ ਪੜਾਅ ਦੌਰਾਨ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿਚ ਅਮਰ ਸੂਫੀ ਮੋਗਾ, ਕਰਮ ਸਿੰਘ ਕਰਮ ਘੋਲੀਆ, ਅਮਨਜੋਤ ਗਿੱਲ ਬਾਘਾਪੁਰਾਣਾ,ਪਾਲਾ ਸਿੰਘ ਕਾਮਰੇਡ, ਗੁਰਪ੍ਰੀਤ ਸ਼ਰਮਾ, ਸਵਰਨ ਸਿੰਘ ਬਰਾੜ ਸਮਾਲਸਰ, ਅਮਰ ਘੋਲੀਆ, ਤਰਸੇਮ ਲੰਡੇ, ਪ੍ਰੀਤਜੱਗੀ, ਰਣਜੀਤ ਸਰਾਵਾਲੀ, ਦਿਲਬਾਗ ਸਿੰਘ ਗਿੱਲ ਬੁੱਕਣਵਾਲਾ, ਹਰਵਿੰਦਰ ਸਿੰਘ ਰੋਡੇ, ਦਲਜੀਤ ਸਿੰਘ ਕੁਸ਼ਲ, ਗੁਰਵਿੰਦਰ ਸਰਾਵਾਂ, ਕਮਲ ਸਰਾਵਾਂ, ਸਰਬਜੀਤ ਸਿੰਘ ਸਮਾਲਸਰ, ਤਰਲੋਚਨ ਸਮਾਧਵੀਂ, ਸਤਨਾਮ ਸਿੰਘ ਸ਼ਦੀਦ, ਸੁਖਰਾਜ ਮੱਲਕੇ, ਅੰਗਰੇਜ਼ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ, ਲਖਵੀਰ ਸਿੰਘ ਕੋਮਲ, ਜਸਵੰਤ ਗਿੱਲ ਸਮਾਲਸਰ, ਜੋਧ ਸਿੰਘ ਥਰਾਜ਼, ਗੁਰਮੇਲ ਸਿੰਘ ਮੂਰਤੀ ਕਲਾਕਾਰ, ਰਣਧੀਰ ਸਿੰਘ ਮਾਹਲਾ, ਹਰਜਿੰਦਰ ਸਿੰਘ ਪੇਂਟਰ, ਅਵਤਾਰ ਸਿੰਘ ਗਿੱਲ, ਸਤਨਾਮ ਗਿੱਲ, ਬਲਵੀਰ ਗਿੱਲ, ਕੁਲਵਿੰਦਰ ਸਿੰਘ ਬਰਗਾੜੀ, ਗੁਰਮੀਤ ਸਿੰਘ, ਗੁਰਮੇਜ ਸਿੰਘ ਲੰਗੇਆਣਾ, ਹਰਬੰਸ ਸਿੰਘ, ਮੇਜ਼ਰ ਸਿੰਘ ਸ਼ਾਹੀ ਸਮਾਲਸਰ, ਸੰਦੀਪ ਸਮਾਲਸਰ, ਲਖਵੀਰ ਸਿੰਘ ਸਮਾਧਭਾਈ, ਰਵਿੰਦਰ ਸਿੰਘ, ਗੁਰਪ੍ਰੀਤ ਭੱਟੀ, ਹਰਮਨਦੀਪ ਸਿੰਘ, ਹਰਦੀਪ ਸਿੰਘ ਨਿੱਕਾ, ਗੇਦਾ ਢਿੱਲੋ, ਗਗਨ ਸੰਧੂ, ਗੁਰਤੇਜ ਪੱਖੀ ਕਲਾਂ, ਅਵਤਾਰ ਕਮਾਲ ਧਰਮਕੋਟ, ਗੁਰਤੇਜ ਸਿੰਘ, ਪਾਲ ਸਿੰਘ ਕਾਮਰੇਡ, ਹਰਜੀਤ ਸਿੰਘ ਆਦਿ ਤੋ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਕਵੀ ਅਤੇ ਲੇਖਕ ਹਾਜ਼ਰ ਸਨ।ਸਾਰੇ ਸਮਾਗਮ ਦੀ ਨੌਜਵਾਨ ਅਮਰ ਘੋਲੀਆ ਵੱਲੋਂ ਵਿਸ਼ੇਸ਼ ਤੌਰ ਤੇ ਰਿਕਾਰਡਿਗ ਕੀਤੀ ਗਈ। ਇਸ ਸਮਾਗਮ ਵਿਚ ਪੱਤਰਕਾਰ ਭੁਪਿੰਦਰ ਸਿੰਘ ਮੁੱਦਕੀ ਵੱਲੋਂ ਤਰਕਸ਼ੀਲ ਪੁਸਤਕਾਂ ਦਾ ਸਟਾਲ ਵੀ ਲਗਾਇਆ ਗਿਆ । ਅਖੀਰ ‘ਚ  ਨੌਜਵਾਨ ਸਾਹਿਤ ਸਭਾ ਭਲੂਰ ਦੇ ਪ੍ਰਧਾਨ ਚਰਨਜੀਤ ਗਿੱਲ ਸਮਾਲਸਰ ਵੱਲੋਂ ਆਏ ਸਾਹਿਤਕਾਰਾਂ, ਲੇਖਕਾਂ ਅਤੇ ਹੋਰ ਬੁੱਧੀਜੀਵੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply