Wednesday, March 4, 2026

19ਵਾਂ ਚੀਫ਼ ਖਾਲਸਾ ਦੀਵਾਨ ਪ੍ਰਾਇਮਰੀ ਖੇਡ ਟੁਰਨਾਮੈਂਟ (ਅਰਬਨ)-2018 ਸਮਾਪਤ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ਸੁਲਤਾਨਵਿੰਡ ਲਿੰਕ ਰੋਡ ਵਿਖੇ 19 PPN1411201813ਵੀਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਪ੍ਰਾਇਮਰੀ ਖੇਡਾਂ ਟੁਰਨਾਮੈਂਟ (ਅਰਬਨ)- 2018 ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ।ਮੁੱਖ-ਮਹਿਮਾਨ ਦੇ ਵੱਜੋਂ ਪਹੁੰਚੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਨਿਰਮਲ ਸਿੰਘ ਰੈਜ਼ੀਡੈਂਟ ਪ੍ਰਧਾਨ ਨੇ ਟੂਰਨਾਮੈਂਟ ਦੀ ਪ੍ਰਧਾਨਗੀ ਕੀਤੀ । ਸਕੂਲ ਮੈਂਬਰ ਇੰਚਾਰਜ਼ ਸੁਰਜੀਤ ਸਿੰਘ, ਇੰਜੀ: ਨਵਦੀਪ ਸਿੰਘ, ਰਣਦੀਪ ਸਿੰਘ ਤੇ ਮੈਡਮ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਬੁਕੇ ਦੇ ਕੇ ਹਾਰਦਿਕ ਸੁਆਗਤ ਕੀਤਾ । ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਸ਼ਬਦ ਗਾਇਣ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।
                   PPN1411201812ਇਸ ਮੌਕੇ ਤੇੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ  ਸ੍ਰ. ਸੰਤੋਖ ਸਿੰਘ ਸੇਠੀ (ਮੈਂਬਰ ਸਪੋਰਟਸ ਕਮੇਟੀ, ਹਰਮਿੰਦਰ ਸਿੰਘ(ਮੈਂਬਰ ਸਪੋਰਟਸ ਕਮੇਟੀ, ਅਜੀਤ ਸਿੰਘ ਮੈਂਬਰ ਸਪੋਰਟਸ ਕਮੇਟੀ, ਸਵਿੰਦਰ ਸਿੰਘ  ਕਥੂਨੰਗਲ, ਡਾ. ਇੰਦਰਬੀਰ ਸਿੰਘ ਨਿਜਰ, ਰਜਿੰਦਰ ਸਿੰਘ  ਮਰਵਾਹ, ਡਾਇਰੈਕਟਰ ਆਫ਼ ਐਜ਼ੂਕੇਸ਼ਨ ਧਰਮਵੀਰ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਵੀ ਸ਼ਿਰਕਤ ਕੀਤੀ।ਇਹਨਾਂ ਪ੍ਰਾਇਮਰੀ ਖੇਡਾਂ ਵਿੱਚ ਸ਼ਹਿਰਾਂ ਦੇ 11 ਸਕੂਲਾਂ ਦੇ 474 ਵਿਦਿਆਰਥੀਆਂ ਨੇ ਹਿੱਸਾ ਲਿਆ।ਦੁਜੀ ਜਮਾਤ ਦੇ ਵਿਦਿਆਰਥੀਆਂ ਨੇ ਲੈਮਨ ਅਤੇ ਸਪੁਨ ਰੇਸ ਤੇ ਫਲੈਟ-ਰੇਸ, ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਥ੍ਰੀ ਲੈਗ ਰੇਸ ਤੇ ਫਲੈਟ-ਰੇਸ, ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਫਲੈਟ-ਰੇਸ ਤੇ ਰੋਪ ਸਕੀਪਿੰਗ , ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਿਲੇਅ, ਚਾਟੀ ਰੇਸ ਤੇ 100 ਮੀਟਰ ਦੀ ਦੋੜ ਵਿੱਚ ਹਿੱਸਾ ਲਿਆ।ਇਹਨਾਂ ਰੇਸਾਂ ਵਿੱਚ ਵਿਦਿਆਰਥੀਆਂ ਨਾਲ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਕ੍ਰਮ-ਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।ਇਹਨਾਂ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ, ਦੂਜਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਤੇ ਤੀਜਾ ਸਥਾਨ ਸ਼ਹੀਦ ਉਧਮ ਸਿੰਘ ਸਕੂਲ ਪੁਤਲੀਘਰ ਨੇ ਪ੍ਰਾਪਤ ਕੀਤਾ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply