Thursday, October 29, 2026

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਹੋਈ

ਧੂਰੀ, 15 ਨਵੰਬਰ (ਪ੍ਰਵੀਨ ਗਰਗ) ਧੂਰੀ, 15 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ PPN1511201813ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਸ਼ੋਕ ਮਤੇ ਵਿੱਚ ਗੁਰਚਰਨ ਰਾਮਪੁਰੀ, ਬਸੰਤ ਕੁਮਾਰ ਰਤਨ, ਦਰਸ਼ਨ ਸਿੰਘ ਗਿੱਲ ਅਤੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਮਾਤਾ ਜੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਪਰੰਤ ਸਾਰੇ ਦਫਤਰਾਂ ਅਤੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਗੁਰਮੀਤ ਸਿੰਘ ਸੋਹੀ, ਸੁਖਵਿੰਦਰ ਲੋਟੇ, ਗੁਰਤੇਜ ਸਿੰਘ ਮੱਲੂਮਾਜਰਾ, ਸ਼ੈਲੇਂਦਰ ਕੁਮਾਰ, ਰਜਿੰਦਰ ਸਿੰਘ ਕਾਲਾਬੂਲਾ ਨੇ ਗਜ਼ਲਾਂ, ਦਰਦੀ ਚੰੁਘਾਵਾਲਾ, ਮੂਲ ਚੰਦ ਸ਼ਰਮਾਂ ਨੇ ਗੀਤ, ਚਰਨਜੀਤ ਮੀਮਸਾ ਨੇ ਮੌਡਰਨ ਮੰਗਤਿਆਂ `ਤੇ ਕਹਾਣੀ, ਚਰਨਜੀਤ ਕੌਰ ਨੇ ਕਵਿਤਾ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …

Leave a Reply