ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) –
-ਸਰਦ ਰੁੱਤ ਦਾ ਪੰਜਾਬ ਵਿਧਾਨ ਸਭਾ ਇਜਲਾਸ 13-15 ਦਸੰਬਰ ਤੱਕ।
-ਗੁਗਲੀ ਨਹੀਂ ਹੈ ਕਰਤਾਰਪੁਰ ਦਾ ਲਾਂਘਾ, ਜਲਦ ਹੱਲ ਨਿਕਲੇਗਾ ਕਸ਼ਮੀਰ ਮਸਲੇ ਦਾ- ਇਮਰਾਨ ਖਾਨ
-ਹਲਵਾਰਾ ਕੌਮਾਂਤਰੀ ਏਅਰ ਟਰਮੀਨਲ ਨੂੰ ਮਿਲੀ ਮਨਜ਼ੂਰੀ, 135 ਏਕੜ ਜਮੀਨ ਦੇਵੇਗੀ ਪੰਜਾਬ ਸਰਕਾਰ।
-ਅਮਰੀਕਾ `ਚ ਜੱਜ ਬਣਿਆ ਭਾਰਤੀ ਮੂਲ ਦਾ ਸੰਦੀਪ ਸਿੰਘ ਸੰਧੂ।
-ਮੋਦੀ ਨੂੰ 2019 `ਚ ਕੇਂਦਰ ਤੋਂ ਹਟਾ ਦਿਆਂਗੇ – ਰਾਹੁਲ ਗਾਂਧੀ।
-ਪੰਜਾਬ ਵਿੱਚ ਤੀਜਾ ਮੋਰਚਾ ਬਣਨ ਦੀਆ ਸੰਭਾਵਨਾਵਾਂ ਬਣੀਆਂ- ਕੰਵਰ ਸੰਧੂ।
-ਸੁਪਰੀਮ ਕੋਰਟ `ਚ 1984 ਸਿੱਖ ਕਤਲੇਆਮ ਬਾਰੇ ਸਿਟ ਦੇ ਤੀਜੇ ਮੈਂਬਰ ਦੀ ਸੁਣਵਾਈ ਕੱਲ `ਤੇ ਪਈ।
-ਪਿਤਾ ਸਮਾਨ ਕੈਪਟਨ ਦਾ ਸਨਮਾਨ ਕਰਦਾ ਹਾਂ, ਖੁੱਦ ਸੁਲਝਾ ਲਵਾਂਗਾ ਮਾਮਲਾ- ਨਵਜੋਤ ਸਿੱਧੂ।
-ਸਿੱਧੂ ਦੇ ਬਿਆਨ ਤੋਂ ਬਾਅਦ ਨਰਮ ਪਏ ਕੈਪਟਨ ਦੇ ਮੰਤਰੀਆਂ ਦੇ ਸੁਰ।
-ਕੈਪਟਨ ਦੇ ਹੱਕ `ਚ ਸਾਰੇ ਲੁਧਿਆਣਾ ਸ਼ਹਿਰ ਵਿੱਚ ਲੱਗੇ `ਪੰਜਾਬ ਦਾ ਕੈਪਟਨ, ਸਾਡਾ ਕੈਪਟਨ` ਹੋਰਡਿੰਗ।
-7 ਨਿੱਜੀ ਖੰਡ ਮਿੱਲਾਂ ਚਾਲੂ ਕਰਵਾਉਣ ਲਈ ਗੰਨਾਂ ਉਤਪਾਦਕ ਕਿਸਾਨਾਂ ਨੇ ਦਸੂਆ- ਮੁਕੇਰੀਆਂ ਹਾਈਵੇਅ ਕੀਤਾ ਜਾਮ।
-ਪੁਲਿਸ ਦੀ ਹਿਰਾਸਤ `ਚ ਮੌਤ ਖਿਲਾਫ ਬੀ-ਡਵੀਜ਼ਨ ਥਾਣੇ ਸਾਹਮਣੇ ਧਰਨਾ- ਪੀੜਤ ਪਰਿਵਾਰ ਨੇ ਦੋਸ਼ੀਆਂ ਖਿਲਾਫ ਮੰਗੀ ਕਾਰਵਾਈ।
-ਪੰਜਾਬ ਦੀ ਕੈਬਨਿਟ ਮੀਟਿੰਗ `ਚ ਕਰਤਾਰਪੁਰ ਕੋਰੀਡੋਰ ਬਣਾਉਣ ਲਈ ਦੋਨਾਂ ਸਰਕਾਰਾਂ ਦੇ ਧੰਨਵਾਦ ਦਾ ਮਤਾ ਪਾਸ।
-ਚੰਡੀਗੜ੍ਹ `ਚ ਸਿੱਖ ਅੋਰਤਾਂ ਨੂੰ ਹੈਲਮਟ ਪਾਉਣ ਤੋਂ ਮਿਲੀ ਛੋਟ- ਨਵਾਂ ਨੋਟੀਫੀਕੇਸ਼ਨ ਜਾਰੀ।
-ਘਰ ਪਰਤਿਆ ਸਾਊਦੀ ਅਰਬ `ਚ ਫਸਿਆ ਪੰਜਾਬ ਦਾ ਨੌਜਵਾਨ।