ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਜ਼ਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ 5 ਵਜੇ ਵੱਡੀ ਗਿਣਤੀ `ਚ ਪਹੁੰਚੀ ਪੁਲਿਸ ਫੋਰਸ ਨੇ ਜੇਲ
ਦੀ ਲਗਾਤਾਰ 3 ਘੰਟੇ ਚੈਕਿੰਗ ਕੀਤੀ।ਜਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ ਅਚਨਚੇਤ ਪਹੁੰਚੀ ਪੁਲਿਸ ਫੋਰਸ ਦੀ 80 ਮੈਂਬਰੀ ਟੀਮ ਦੀ ਅਗਵਾਈ ਖੁਦ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਕਰ ਰਹੇ ਸਨ।ਜ਼ਿਲ੍ਹਾ ਜੇਲ ਵਿੱਚ ਬੰਦੀਆਂ ਲਈ ਬਣੀਆਂ ਬੈਰਕਾਂ, ਸਟੋਰਾਂ ਅਤੇ ਨੁੱਕਰਾਂ ਦੀ ਬਰੀਕੀ ਨਾਲ ਕੀਤੀ ਚੈਕਿੰਗ
ਦੌਰਾਨ ਕੋਈ ਵੀ ਖਾਮੀ ਨਜਰ ਨਹੀਂ ਆਈ ਅਤੇ ਨਾ ਹੀ ਕੋਈ ਗੈਰ ਕਾਨੂੰਨੀ ਵਸਤੂ ਬਰਾਮਦ ਹੋਈ ਹੈ।ਐਸ.ਐਸ.ਪੀ ਨੇ ਕਿਹਾ ਕਿ ਅੱਜ ਦੀ ਤਰਾਂ ਅੱਗੋਂ ਵੀ ਜ਼ਿਲ੍ਹਾ ਜੇਲ ਦੀ ਅਚਨਚੇਤ ਚੈਕਿੰਗ ਜਾਰੀ ਰਹੇਗੀ।
ਇਸ ਮੌਕੇ ਐਸ.ਪੀ (ਡੀ) ਮਾਨਸਾ ਸ਼੍ਰੀ ਨਿਲ ਕੁਮਾਰ, ਡੀ.ਐਸ.ਪੀ ਮਾਨਸਾ ਸਿਮਰਨਜੀਤ ਸਿੰਘ ਲੰਗ ਤੋਂ ਇਲਾਵਾ ਪੰਜ ਥਾਣਿਆਂ ਦੇ ਮੁੱਖ ਅਫਸਰ, 14 ਥਾਣੇਦਾਰ, 45 ਹੌਲਦਾਰ ਸਿਪਾਹੀ, 5 ਲੇਡੀ ਸਿਪਾਹੀ, 8 ਹੋਮਗਾਰਡ ਮੌਜੂਦ ਰਹੇ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media