ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਆਲੇ ਦੇ ਪਹਿਲੇ ਮੋਹਲੇਧਾਰ ਮੀਂਹ ਨਾਲ ਪਾਰਾ ਡਿੱਗ ਜਾਣ ਕਰ ਕੇ ਅੰਮ੍ਰਿਤਸਰ ਸਮੇਤ ਉਤਰੀ ਭਾਰਤ ਵਿੱਚ ਠੰਡ ਦਾ ਜੋਰ ਵਧ ਗਿਆ ਹੈ।ਜਿਸ ਤੋਂ ਬਚਣ ਲਈ ਲੋਕਾਂ ਨੇ ਅਲਮਾਰੀਆਂ ਤੇ ਟਰੰਕਾਂ ਵਿਚ ਰੱਖੇ ਗਰਮ ਕਪੜੇ ਤੇ ਭਾਰੀਆਂ ਜੈਕਟਾਂ ਬਾਹਰ ਕੱਢ ਲਈਆਂ ਹਨ।ਜਦਕਿ ਗਰੀਬ ਤਬਕੇ ਦੇ ਲੋਕ ਰੇੇਲਵੇ ਲਿੰਕ ਰੋਡ ਸਥਿਤ ਲੰਡਾ ਬਜ਼ਾਰ ਅਤੇ ਹਾਲ ਗੇਟ ਦੀ ਮੱਛੀ ਮੰਡੀ `ਚ ਵਿਕਦੇ ਪੁਰਾਣੇ ਕੱਪੜੇ ਖਰੀਦਣ ਦੀ ਆਹਰ ਵਿੱਚ ਹਨ।ਤੜਕੇ ਸਵੇਰੇ ਤੇ ਸ਼ਾਮ ਹੁੰਦਿਆਂ ਹੀ ਠੰਡ ਦਾ ਜੋਰ ਵਧ ਰਿਹਾ ਹੈ।ਇਸ ਠੰਡ ਨਾਲ ਖੁੱਲੇ ਅਸਮਾਨ ਹੇਠ ਮਾਰਕੀਟਾਂ, ਚੌਕਾਂ ਤੇ ਪਾਰਕਾਂ ਵਿੱਚ ਜੀਵਨ ਕੱਟੀ ਕਰਦੇ ਗਰੀਬਾਂ ਤੇ ਬੇਘਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਸਮਾਜਸੇਵੀ ਪ੍ਰਵੀਨ ਸਹਿਗਲ ਦਾ ਕਹਿਣਾ ਹੈ ਕਿ ਬੇਸ਼ੱਕ ਸ਼ਹਿਰ ਦੇ ਕਈ ਦਾਨੀਆਂ ਵਲੋਂ ਠੰਡ ਤੋਂ ਬਚਾਅ ਗਰੀਬਾਂ ਨੂੰ ਕੰਬਲ ਵਗੈਰਾ ਵੰਡੇ ਜਾਂਦੇ ਹਨ, ਪਰ ਸਮਾਜਸੇਵੀਆਂ ਤੋਂ ਇਲਾਵਾ ਜਿਲਾ ਪ੍ਰਸਾਸ਼ਨ ਵਲੋਂ ਠੰਡ ਦੇ ਮੌਸਮ ਵਿੱਚ ਗਰੀਬਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।ਉਨਾਂ ਨੇ ਜਿਲਾ ਤੇ ਨਗਰ ਨਿਗਮ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਪ੍ਰਮੁੱਖ ਚੌਕਾਂ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਧਾਰਮਿਕ ਸਥਾਨਾਂ ਆਦਿ ਨੇੜੇ ਲੱਕੜ ਦੇ ਮੁੱੱਢ ਬਾਲਣ ਲਈ ਰਖਵਾਏ ਜਾਣ ਤਾਂ ਜੋ ਗਰੀਬ ਰਿਕਸ਼ਾ ਚਾਲਕ ਤੇ ਹੋਰ ਲੋਕ ਅੱਗ ਸੇਕ ਕੇ ਆਪਣਾ ਵਕਤ ਲੰਘਾ ਸਕਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media