ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਦੀਆ ਵਿਦਿਆਰਥਣਾ ਨੂੰ ਸਵੈ-ਸੁਰੱਖਿਆਂ ਦੇ
ਨੁੱਕਤੇ ਸਿਖਾਉਂਦੇ ਹੋਏ ਪੁਲਿਸ ਥਾਣਾ ਭੀਖੀ ਦੇ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸਮਟਾਰਵੀਰ ਨੇ ਵਿਦਿਆਰਥਣਾ ਨੂੰ ਦੱਸਿਆ ਕਿ ਕਿਸੇ ਵੀ ਅਣਹੋਣੀ ਸਮੇ ਹੌਸ਼ਲਾ ਛੱਡਣ ਦੀ ਬਜਾਏ ਡਟ ਕੇ ਦਲੇਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ।ਹਮਲਾਵਰ ਦਾ ਮੂੰਹ-ਤੋੜ ਜਵਾਬ ਦੇਣ ਸਮਂੇ ਆਪਣਾ ਸਵੈ ਭਰੋਸਾ ਮਜ਼ਬੂਤੀ ਨਾਲ ਜਹਿਨ ਵਿੱਚ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੰਮ-ਕਾਜ਼ੀ ਔਰਤਾਂ ਅਤੇ ਉਚ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਮਾਰਸ਼ਲ ਆਰਟ ਵਰਗੀਆਂ ਖੇਡਾਂ ਦਾ ਮੁੱਢਲਾ ਗਿਆਨ ਦੇਣ ਲਈ ਪੁਲਿਸ ਵਿਭਾਗ ਉਚੇਚੇ ਯਤਨ ਕਰ ਰਿਹਾ ਹੈ ਅਤੇ ਸੂਬੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਭਾਗ ਨੇ ਸ਼ਕਤੀ ਐਪ ਵਿਸ਼ੇਸ ਤੌਰ ਜਾਰੀ ਕੀਤੀ ਹੈ ਜਿਸ ਨੂੰ ਕਿਸੇ ਵੀ ਸਮਾਰਟਫੋਨ `ਤੇ ਡਾਊਨਲੋਡ ਕਰਕੇ ਅਣਸੁਖਾਵੀ ਸਥਿਤੀ ਵਿੱਚ ਪੁਲਿਸ ਦਾ ਸਹਿਯੋਗ ਲਿਆ ਜਾ ਸਕਦਾ ਹੈ।
ਸਕੂਲ ਦੀ ਚੇਅਰਪਰਸਨ ਮੈਡਮ ਅੰਜੂਸਿੰਗਲਾ ਨੇ ਪੁਲਿਸ ਵਿਭਾਗ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਬੱਚਿਆਂ `ਚ ਸਵੈ-ਸੁਰੱਖਿਆ ਦੀ ਭਾਵਨਾ ਵਧਦੀ ਹੈ, ਉਥੇ ਪੁਲਿਸ ਵਿਭਾਗ ਨਾਲ ਵੀ ਮਿੱਤਰਤਾ ਅਤੇ ਭਰੋਸੇ ਵਾਲਾ ਭਾਵ ਵੀ ਬਣਦਾ ਹੈ।ਉਨ੍ਹਾਂ ਵਿਦਿਆਰਥਣਾ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜ ਵਿੱਚ ਸਵੈ-ਭਰੋਸੇ ਨਾਲ ਵਿਚਰਨ ਲਈ ਅਜਿਹੀਆ ਸਰਗਰਮੀਆ ਦਾ ਹਿੱਸਾ ਬਣਨ ਲਈ ਪ੍ਰਰਿਆ। ਇਸ ਮੌਕੇ ਹੈਂਡ ਕਾਸਟੇਬਲ ਮਨਜਿੰਦਰ ਸਿੰਘ ਤੋਂ ਇਲਾਵਾ ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾਂ ਅਤੇ ਪਿ੍ਰੰਸੀਪਲ ਕਿਰਨ ਰਤਨ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media