Thursday, July 3, 2025
Breaking News

ਸਵੈ-ਰੱਖਿਆ ਲਈ ਸਵੈ ਭਰੋਸਾ ਜਰੂਰੀ – ਸਮਰਾਟਵੀਰ

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਦੀਆ ਵਿਦਿਆਰਥਣਾ ਨੂੰ ਸਵੈ-ਸੁਰੱਖਿਆਂ ਦੇ PUNB2112201801ਨੁੱਕਤੇ ਸਿਖਾਉਂਦੇ ਹੋਏ ਪੁਲਿਸ ਥਾਣਾ ਭੀਖੀ ਦੇ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸਮਟਾਰਵੀਰ ਨੇ ਵਿਦਿਆਰਥਣਾ ਨੂੰ ਦੱਸਿਆ ਕਿ ਕਿਸੇ ਵੀ ਅਣਹੋਣੀ ਸਮੇ ਹੌਸ਼ਲਾ ਛੱਡਣ ਦੀ ਬਜਾਏ ਡਟ ਕੇ ਦਲੇਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ।ਹਮਲਾਵਰ ਦਾ ਮੂੰਹ-ਤੋੜ ਜਵਾਬ ਦੇਣ ਸਮਂੇ ਆਪਣਾ ਸਵੈ ਭਰੋਸਾ ਮਜ਼ਬੂਤੀ ਨਾਲ ਜਹਿਨ ਵਿੱਚ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੰਮ-ਕਾਜ਼ੀ ਔਰਤਾਂ ਅਤੇ ਉਚ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਮਾਰਸ਼ਲ ਆਰਟ ਵਰਗੀਆਂ ਖੇਡਾਂ ਦਾ ਮੁੱਢਲਾ ਗਿਆਨ ਦੇਣ ਲਈ ਪੁਲਿਸ ਵਿਭਾਗ ਉਚੇਚੇ ਯਤਨ ਕਰ ਰਿਹਾ ਹੈ ਅਤੇ ਸੂਬੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਭਾਗ ਨੇ ਸ਼ਕਤੀ ਐਪ ਵਿਸ਼ੇਸ ਤੌਰ ਜਾਰੀ ਕੀਤੀ ਹੈ ਜਿਸ ਨੂੰ ਕਿਸੇ ਵੀ ਸਮਾਰਟਫੋਨ `ਤੇ ਡਾਊਨਲੋਡ ਕਰਕੇ ਅਣਸੁਖਾਵੀ ਸਥਿਤੀ ਵਿੱਚ ਪੁਲਿਸ ਦਾ ਸਹਿਯੋਗ ਲਿਆ ਜਾ ਸਕਦਾ ਹੈ।
ਸਕੂਲ ਦੀ ਚੇਅਰਪਰਸਨ ਮੈਡਮ ਅੰਜੂਸਿੰਗਲਾ ਨੇ ਪੁਲਿਸ ਵਿਭਾਗ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਬੱਚਿਆਂ `ਚ ਸਵੈ-ਸੁਰੱਖਿਆ ਦੀ ਭਾਵਨਾ ਵਧਦੀ ਹੈ, ਉਥੇ ਪੁਲਿਸ ਵਿਭਾਗ ਨਾਲ ਵੀ ਮਿੱਤਰਤਾ ਅਤੇ ਭਰੋਸੇ ਵਾਲਾ ਭਾਵ ਵੀ ਬਣਦਾ ਹੈ।ਉਨ੍ਹਾਂ ਵਿਦਿਆਰਥਣਾ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜ ਵਿੱਚ ਸਵੈ-ਭਰੋਸੇ ਨਾਲ ਵਿਚਰਨ ਲਈ ਅਜਿਹੀਆ ਸਰਗਰਮੀਆ ਦਾ ਹਿੱਸਾ ਬਣਨ ਲਈ ਪ੍ਰਰਿਆ। ਇਸ ਮੌਕੇ ਹੈਂਡ ਕਾਸਟੇਬਲ ਮਨਜਿੰਦਰ ਸਿੰਘ ਤੋਂ ਇਲਾਵਾ ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾਂ ਅਤੇ ਪਿ੍ਰੰਸੀਪਲ ਕਿਰਨ ਰਤਨ ਵੀ ਮੌਜੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply