ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) –
· ਫਤਹਿਗੜ ਸਾਹਿਬ ਵਿਖੇ ਤਿੰਨ ਦਿਨਾ ਸ਼ਹੀਦੀ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਅਰੰਭ- 28 ਨੂੰ ਪੈਣਗੇ ਭੋਗ।
· ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਾ ਪੇਂਟ ਮੱਲਣ ਵਾਲਾ ਦੂਜਾ ਦੋਸ਼ੀ ਮੀਤਪਾਲ ਸਿੰਘ ਦੁੱਗਰੀ ਪੁਲਿਸ ਵਲੋਂ ਗ੍ਰਿਫਤਾਰ, ਗੁਰਦੀਪ ਸਿੰਘ ਗੋਸ਼ਾ ਨੂੰ ਕੱਲ ਕੀਤਾ ਸੀ ਕਾਬੂ।
· ਅਕਾਲੀ ਨੌਜਵਾਨਾਂ ਖਿਲਾਫ ਕਾਰਵਾਈ ਨੂੰ ਸੁਖਬੀਰ ਬਾਦਲ ਨੇ ਦੱਸਿਆ ਰਾਜਨੀਤੀ ਤੋਂ ਪ੍ਰੇਰਿਤ।
· ਘਟੀਆ ਪੱਧਰ ਦੀ ਰਾਜਨੀਤੀ ਕਰ ਰਿਹਾ ਹੈ ਅਕਾਲੀ ਦਲ- ਆਪ ਆਗੂ ਹਰਪਾਲ ਚੀਮਾ।
· ਲੁਧਿਆਣਾ `ਚ ਕਾਂਗਰਸ ਸੇਵਾ ਦਲ ਵਲੋਂ ਪ੍ਰਦਰਸ਼ਨ – ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਪੋਸਟਰਾਂ `ਤੇ ਕਾਲਖ ਮਲ ਕੇ ਲਾਈ ਅੱਗ।
· ਦਿੱਲੀ `ਚ ਸਿੱਖ ਕਤਲੇਆਮ ਪੀੜਤਾਂ ਵਲੋਂ ਪ੍ਰਦਰਸ਼ਨ – ਰਾਜੀਵ ਗਾਂਧੀ ਦੇ ਨਾਮ ਵਾਲੇ ਸਾਈਨ ਬੋਰਡ `ਤੇ ਕੀਤਾ ਕਾਲਾ ਪੇਂਟ।
· ਬੁੱਤ ਪੇਂਟ ਕਰਨ ਨਾਲ ਨਹੀਂ ਹੋ ਸਕਦਾ ਮਸਲੇ ਦਾ ਹੱਲ – ਭਾਜਪਾ ਆਗੂ ਤਰੁਣ ਚੁਘ।
· ਮੋਗਾ `ਚ ਪੁਲਿਸ ਵਲੋਂ ਟਰਾਲੇ ਵਿਚੋਂ 1500 ਸ਼ਰਾਬ ਦੀਆਂ ਪੇਟੀਆਂ ਬਰਾਮਦ – ਤਸਕਰ ਫਰਾਰ।
· ਸੰਗਰੂਰ ਦੇ ਮੂਨਕ `ਚ ਪੁਲਿਸ ਨੇ ਬਰਾਮਦ ਕੀਤੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 1200 ਬੋਤਲਾਂ।
· ਧਰਮਸ਼ਾਲਾ ਵਿਖੇ ਅੱਜ ਹਿਮਾਚਲ ਦੀ ਭਾਜਪਾ ਸਰਕਾਰ ਦੇ ਇੱਕ ਸਾਲਾ ਜਸ਼ਨ ਸਮਾਗਮ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ।
· ਸ਼ਿਮਲਾ ਵਿੱਚ ਕਾਂਗਰਸ ਮਨਾਏਗੀ ਕਾਲਾ ਦਿਵਸ- ਜੈ ਰਾਮ ਸਰਕਾਰ ਖਿਲਾਫ ਪੇਸ਼ ਕੀਤੀ ਜਾਵੇਗੀ ਚਾਰਜਸ਼ੀਟ।
· ਸੰਸਦ ਵਿੱਚ ਟ੍ਰਿਪਲ ਤਲਾਕ `ਤੇ ਚਰਚਾ ਲਈ ਭਾਜਪਾ ਵਲੋਂ ਵਿਪ ਜਾਰੀ।
· 2019 ਚੋਣਾਂ ਦੀ ਹਲਚਲ ਸ਼ੁਰੂ- ਭਾਜਪਾ ਨੇ ਚੰਡੀਗੜ ਤੇ ਪੰਜਾਬ ਲਈ ਕੈਪਟਨ ਅਭਿਮੰਨਿਊ ਨੂੰ ਲਗਾਇਆ ਇੰਚਾਰਜ਼।
· ਗੁਰਦਾਸਪੁਰ ਦੇ ਪਿੰਡ ਚਾਹਲ ਖੁਰਦ `ਚ ਸ਼ਹੀਦ ਫੌਜੀ ਮਨਦੀਪ ਸਿੰਘ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਦਿੱਤੀ ਸਰਪੰਚੀ ।
· ਬੇਅਦਬੀ ਮਾਮਲ਼ਿਆਂ ਦੀ ਜਾਂਚ ਕਰ ਰਹੀ `ਸਿਟ` ਵਲੋਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਤਲਬ- ਸਿਰਸਾ ਸਾਧ ਨੂੰ ਮਾਫੀਨਾਮੇ ਸਬੰਧੀ ਕੀਤੀ ਜਾਵੇਗੀ ਪੁੱਛਗਿਛ।
· ਲੁਧਿਆਣਾ `ਚ ਰਾਜੀਵ ਗਾਂਧੀ ਦੇ ਬੁੱਤ `ਤੇ ਪੇਂਟ ਮੱਲਣ ਵਾਲੇ ਗੁਰਦੀਪ ਸਿੰਘ ਗੋਸ਼ਾ ਪਰਿਵਾਰ ਦੀ ਕਮਰਸ਼ੀਅਲ ਬਿਲਡਿੰਗ ਨਗਰ ਨਿਗਮ ਨੇ ਢਾਹੀ- ਅਕਾਲੀ ਦਲ ਨੇ ਕੀਤਾ ਵਿਰੋਧ
· ਖਰਾਬ ਨਤੀਜਿਆਂ ਵਾਲੇ ਸਕੂਲਾਂ ਖਿਲਾਫ ਹੋਵੇਗੀ ਕਾਰਵਾਈ- ਸਿਖਿਆ ਮੰਤਰੀ ਸੋਨੀ।
· ਨਾਮਧਾਰੀ ਦਲੀਪ ਸਿੰਘ ਨੇ ਦੋਵੇਂ ਨਾਮਧਾਰੀ ਧੜਿਆਂ ਨੂੰ ਇੱਕ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਮੰਗਿਆ ਦਖਲ।
· ਇਮਰਾਨ ਵਾਰਸੀ ਤੇ ਅਬਦੁੱਲਾ ਅਟਾਰੀ ਸਰਹੱਦ ਰਸਤੇ ਪਰਤੇ ਪਾਕਿਸਤਾਨ – ਸ਼ਾਹਰੁਖ ਖਾਨ ਨੂੰ ਮਿਲਣ ਲਈ ਸਰਹੱਦ ਟੱਪਣ ਵਾਲੇ ਪਾਕਿ ਨਾਗਰਿਕ ਅਬਦੁਲਾ ਨੂੰ ਮਿਲੀ ਸੀ 19 ਮਹੀਨਿਆਂ ਦੀ ਸਜ਼ਾ।
· ਵਿਜੇ ਬੈਂਕ ਤੇ ਦੇਨਾ ਬੈਂਕ ਦੇ ਬੈਂਕ ਆਫ ਬੜੌਦਾ `ਚ ਰਲੇਵੇਂ ਖਿਲਾਫ ਅਤੇ ਤਨਖਾਹਾਂ `ਚ ਵਾਧੇ ਲਈ 10 ਲੱਖ ਸਰਕਾਰੀ ਬੈਂਕ ਮੁਲਾਜ਼ਮ ਨੇ ਕੀਤੀ ਹੜਤਾਲ।
· ਕੇਂਦਰੀ ਜਾਂਚ ਏਜੰਸੀ ਐਨ.ਆਈ.ਏ ਨੇ ਦਿੱਲੀ ਅਤੇ ਉਤਰ ਪ੍ਰਦੇਸ਼ ਵਿੱਚ 16 ਥਾਵਾਂ `ਤੇ ਕੀਤੀ ਛਾਪੇਮਾਰੀ।
· ਕਾਂਗਰਸੀ ਵਿਧਾਇਕ ਰਾਜਾ ਵੜਿੰਗ ਮੁੜ ਚਰਚਾ `ਚ – ਸੋਸ਼ਲ ਮੀਡੀਆ `ਤੇ ਵਿਵਾਦਿਤ ਵੀਡੀਓ ਹੋਈ ਵਾਇਰਲ।
· ਮਾਮਲਾ ਹਾਈਕੋਰਟ ਵਲੋਂ ਮੁੜ ਨਾਮਜ਼ਦਗੀਆਂ ਸਬੰਧੀ ਫੈਸਲੇ ਦਾ- ਪੰਜਾਬ ਸਰਕਾਰ ਨੇ ਹਾਈਕੋਰਟ `ਚ ਪਾਈ ਰੀਵਿਊ ਪਟੀਸ਼ਨ – ਕਿਹਾ ਪੂਰੀ ਪੜਤਾਲ ਤੋਂ ਬਾਅਦ ਕਾਗਜ਼ ਕੀਤੇ ਗਏ ਰੱਦ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media