Sunday, March 1, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) –
·    ਫਤਹਿਗੜ ਸਾਹਿਬ ਵਿਖੇ ਤਿੰਨ ਦਿਨਾ ਸ਼ਹੀਦੀ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਅਰੰਭ- 28 ਨੂੰ ਪੈਣਗੇ ਭੋਗ।
·    ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਾ ਪੇਂਟ ਮੱਲਣ ਵਾਲਾ ਦੂਜਾ ਦੋਸ਼ੀ ਮੀਤਪਾਲ ਸਿੰਘ ਦੁੱਗਰੀ ਪੁਲਿਸ ਵਲੋਂ ਗ੍ਰਿਫਤਾਰ, ਗੁਰਦੀਪ ਸਿੰਘ ਗੋਸ਼ਾ ਨੂੰ ਕੱਲ ਕੀਤਾ ਸੀ ਕਾਬੂ।
·    ਅਕਾਲੀ ਨੌਜਵਾਨਾਂ ਖਿਲਾਫ ਕਾਰਵਾਈ ਨੂੰ ਸੁਖਬੀਰ ਬਾਦਲ ਨੇ ਦੱਸਿਆ ਰਾਜਨੀਤੀ ਤੋਂ ਪ੍ਰੇਰਿਤ।
·    ਘਟੀਆ ਪੱਧਰ ਦੀ ਰਾਜਨੀਤੀ ਕਰ ਰਿਹਾ ਹੈ ਅਕਾਲੀ ਦਲ- ਆਪ ਆਗੂ ਹਰਪਾਲ ਚੀਮਾ।
·    ਲੁਧਿਆਣਾ `ਚ ਕਾਂਗਰਸ ਸੇਵਾ ਦਲ ਵਲੋਂ ਪ੍ਰਦਰਸ਼ਨ – ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਪੋਸਟਰਾਂ `ਤੇ ਕਾਲਖ ਮਲ ਕੇ ਲਾਈ ਅੱਗ।
·    ਦਿੱਲੀ `ਚ ਸਿੱਖ ਕਤਲੇਆਮ ਪੀੜਤਾਂ ਵਲੋਂ ਪ੍ਰਦਰਸ਼ਨ – ਰਾਜੀਵ ਗਾਂਧੀ ਦੇ ਨਾਮ ਵਾਲੇ ਸਾਈਨ ਬੋਰਡ `ਤੇ ਕੀਤਾ ਕਾਲਾ ਪੇਂਟ।
·    ਬੁੱਤ ਪੇਂਟ ਕਰਨ ਨਾਲ ਨਹੀਂ ਹੋ ਸਕਦਾ ਮਸਲੇ ਦਾ ਹੱਲ – ਭਾਜਪਾ ਆਗੂ ਤਰੁਣ ਚੁਘ।
·    ਮੋਗਾ `ਚ ਪੁਲਿਸ ਵਲੋਂ ਟਰਾਲੇ ਵਿਚੋਂ 1500 ਸ਼ਰਾਬ ਦੀਆਂ ਪੇਟੀਆਂ ਬਰਾਮਦ – ਤਸਕਰ ਫਰਾਰ।
·    ਸੰਗਰੂਰ ਦੇ ਮੂਨਕ `ਚ ਪੁਲਿਸ ਨੇ ਬਰਾਮਦ ਕੀਤੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 1200 ਬੋਤਲਾਂ।
·    ਧਰਮਸ਼ਾਲਾ ਵਿਖੇ ਅੱਜ ਹਿਮਾਚਲ ਦੀ ਭਾਜਪਾ ਸਰਕਾਰ ਦੇ ਇੱਕ ਸਾਲਾ ਜਸ਼ਨ ਸਮਾਗਮ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ।
·    ਸ਼ਿਮਲਾ ਵਿੱਚ ਕਾਂਗਰਸ ਮਨਾਏਗੀ ਕਾਲਾ ਦਿਵਸ- ਜੈ ਰਾਮ ਸਰਕਾਰ ਖਿਲਾਫ ਪੇਸ਼ ਕੀਤੀ ਜਾਵੇਗੀ ਚਾਰਜਸ਼ੀਟ।
·    ਸੰਸਦ ਵਿੱਚ ਟ੍ਰਿਪਲ ਤਲਾਕ `ਤੇ ਚਰਚਾ ਲਈ ਭਾਜਪਾ ਵਲੋਂ ਵਿਪ ਜਾਰੀ।
·    2019 ਚੋਣਾਂ ਦੀ ਹਲਚਲ ਸ਼ੁਰੂ- ਭਾਜਪਾ ਨੇ ਚੰਡੀਗੜ ਤੇ ਪੰਜਾਬ ਲਈ ਕੈਪਟਨ ਅਭਿਮੰਨਿਊ ਨੂੰ ਲਗਾਇਆ ਇੰਚਾਰਜ਼।
·    ਗੁਰਦਾਸਪੁਰ ਦੇ ਪਿੰਡ ਚਾਹਲ ਖੁਰਦ `ਚ ਸ਼ਹੀਦ ਫੌਜੀ ਮਨਦੀਪ ਸਿੰਘ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਦਿੱਤੀ ਸਰਪੰਚੀ ।
·    ਬੇਅਦਬੀ ਮਾਮਲ਼ਿਆਂ ਦੀ ਜਾਂਚ ਕਰ ਰਹੀ `ਸਿਟ` ਵਲੋਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਤਲਬ- ਸਿਰਸਾ ਸਾਧ ਨੂੰ ਮਾਫੀਨਾਮੇ ਸਬੰਧੀ ਕੀਤੀ ਜਾਵੇਗੀ ਪੁੱਛਗਿਛ।
·    ਲੁਧਿਆਣਾ `ਚ ਰਾਜੀਵ ਗਾਂਧੀ ਦੇ ਬੁੱਤ `ਤੇ ਪੇਂਟ ਮੱਲਣ ਵਾਲੇ ਗੁਰਦੀਪ ਸਿੰਘ ਗੋਸ਼ਾ ਪਰਿਵਾਰ ਦੀ ਕਮਰਸ਼ੀਅਲ ਬਿਲਡਿੰਗ ਨਗਰ ਨਿਗਮ ਨੇ ਢਾਹੀ- ਅਕਾਲੀ ਦਲ ਨੇ ਕੀਤਾ ਵਿਰੋਧ
·    ਖਰਾਬ ਨਤੀਜਿਆਂ ਵਾਲੇ ਸਕੂਲਾਂ ਖਿਲਾਫ ਹੋਵੇਗੀ ਕਾਰਵਾਈ- ਸਿਖਿਆ ਮੰਤਰੀ ਸੋਨੀ।
·    ਨਾਮਧਾਰੀ ਦਲੀਪ ਸਿੰਘ ਨੇ ਦੋਵੇਂ ਨਾਮਧਾਰੀ ਧੜਿਆਂ ਨੂੰ ਇੱਕ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਮੰਗਿਆ ਦਖਲ।
·    ਇਮਰਾਨ ਵਾਰਸੀ ਤੇ ਅਬਦੁੱਲਾ ਅਟਾਰੀ ਸਰਹੱਦ ਰਸਤੇ ਪਰਤੇ ਪਾਕਿਸਤਾਨ – ਸ਼ਾਹਰੁਖ ਖਾਨ ਨੂੰ ਮਿਲਣ ਲਈ ਸਰਹੱਦ ਟੱਪਣ ਵਾਲੇ ਪਾਕਿ ਨਾਗਰਿਕ ਅਬਦੁਲਾ ਨੂੰ ਮਿਲੀ ਸੀ 19 ਮਹੀਨਿਆਂ ਦੀ ਸਜ਼ਾ।
·    ਵਿਜੇ ਬੈਂਕ ਤੇ ਦੇਨਾ ਬੈਂਕ ਦੇ ਬੈਂਕ ਆਫ ਬੜੌਦਾ `ਚ ਰਲੇਵੇਂ ਖਿਲਾਫ ਅਤੇ ਤਨਖਾਹਾਂ `ਚ ਵਾਧੇ ਲਈ 10 ਲੱਖ ਸਰਕਾਰੀ ਬੈਂਕ ਮੁਲਾਜ਼ਮ ਨੇ ਕੀਤੀ ਹੜਤਾਲ।
·    ਕੇਂਦਰੀ ਜਾਂਚ ਏਜੰਸੀ ਐਨ.ਆਈ.ਏ ਨੇ ਦਿੱਲੀ ਅਤੇ ਉਤਰ ਪ੍ਰਦੇਸ਼ ਵਿੱਚ 16 ਥਾਵਾਂ `ਤੇ ਕੀਤੀ ਛਾਪੇਮਾਰੀ।
·    ਕਾਂਗਰਸੀ ਵਿਧਾਇਕ ਰਾਜਾ ਵੜਿੰਗ ਮੁੜ ਚਰਚਾ `ਚ – ਸੋਸ਼ਲ ਮੀਡੀਆ `ਤੇ ਵਿਵਾਦਿਤ ਵੀਡੀਓ ਹੋਈ ਵਾਇਰਲ।
·    ਮਾਮਲਾ ਹਾਈਕੋਰਟ ਵਲੋਂ ਮੁੜ ਨਾਮਜ਼ਦਗੀਆਂ ਸਬੰਧੀ  ਫੈਸਲੇ ਦਾ- ਪੰਜਾਬ ਸਰਕਾਰ ਨੇ ਹਾਈਕੋਰਟ `ਚ ਪਾਈ ਰੀਵਿਊ ਪਟੀਸ਼ਨ – ਕਿਹਾ ਪੂਰੀ ਪੜਤਾਲ ਤੋਂ ਬਾਅਦ ਕਾਗਜ਼ ਕੀਤੇ ਗਏ ਰੱਦ।

Check Also

ਖ਼ਾਲਸਾ ਕਾਲਜ ਐਜ਼ੂਕੇੇਸ਼ਨ ਰਣਜੀਤ ਐਵੀਨਿਊ ਵਿਖੇ ਰਾਸ਼ਟਰੀ ਸਿੱਖਿਆ ਨੀਤੀ ’ਤੇ ਸੈਮੀਨਾਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵਨਿਊ ਵਿਖੇ …

Leave a Reply