Thursday, August 27, 2026

ਬਲਰਾਜ ਸਿੰਘ ਹਾਕੀ ਕੋਚ ਨੂੰ ਸਮਰਪਿਤ ਪੂਹਲੀ ਦਾ ਹਾਕੀ ਟੂਰਨਾਮੈਂਟ ਸ਼ੁਰੂ

PPN2612201816ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਟੂਰਨਾਂਮੈਂਟ ਕਮੇਟੀ ਪੂਹਲੀ ਵਲੋਂ ਯੁਵਕ ਭਲਾਈ ਕਲੱਬ, ਨਗਰ ਨਿਵਾਸੀਆਂ ਤੇ ਐਨ.ਆਰ.ਆਈ ਸੱਜਣਾਂ ਦੇ ਸਹਿਯੋਗ ਨਾਲ ਸਵ: ਅਵਤਾਰ ਸਿੰਘ ਪੀ.ਟੀ.ਆਈ ਤੇ ਸਵ: ਹਰਬੰਸ ਸਿੰਘ ਪੀ.ਟੀ.ਆਈ ਦੀ ਯਾਦ ਵਿਚ ਅਤੇ ਸਵ: ਬਲਰਾਜ ਸਿੰਘ ਹਾਕੀ ਕੋਚ ਨੂੰ ਸਮਰਪਿਤ 9ਵਾਂ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ।ਟੂਰਨਾਮੈਂਟ ਦੀ ਸ਼ਰੂਆਤ ਅਵਤਾਰ ਸਿੰਘ ਹਾਕੀ ਕੋਚ, ਬਲਵਿੰਦਰ ਸਿੰਘ ਮਾਨ (ਪੰਜਾਬ ਪੁਲਿਸ) ਤੇ ਚਰਨਜੀਤ ਸਿੰਘ ਚੰਨੀ (ਪੰਜਾਬ ਪੁਲਿਸ) ਨੇ ਰਿੱਬਨ ਕੱਟ ਕੇ ਕੀਤੀ।
ਉਨ੍ਹਾਂ ਨਾਲ ਟੂਰਨਾਮੈਂਟ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਭੋਲੂ, ਲਖਵਿੰਦਰ ਸਿੰਘ ਗੋਲੂ, ਗੁਰਸ਼ਰਨ ਸਿੰਘ (ਪੰਜਾਬ ਪੁਲਿਸ), ਇਕਬਾਲਜੀਤ ਕਾਲੂ, ਗੁਰਭਗਤ ਸਿੰਘ, ਡਾ. ਗੁਰਜੀਤ ਸਿੰਘ, ਸ਼ਸ਼ਨਦੀਪ ਗਗਨਾ, ਲਖਵੀਰ ਸਿੰਘ ਲੱਖੀ ਹਾਂਗਕਾਂਗ ਤੇ ਗੁਰਪ੍ਰੀਤ ਗੀਤਾ ਵੀ ਮੌਜੂਦ ਸਨ। ਅੱਜ ਪਹਿਲੇ ਦਿਨ ਖੇਡੇ ਗਏ ਹਾਕੀ ਮੁਕਾਬਲਿਆਂ ਵਿਚ ਪਿੰਡ ਪੂਹਲੀ ਦੀ ਬੀ-ਟੀਮ ਨੇ ਮਾਣੂਕੇ ਨੂੰ 2-0 ਗੋਲਾਂ, ਬਰਨਾਲਾ ਨੇ ਪੂਹਲੀ-ਸੀ ਨੂੰ 4-2 ਗੋਲਾਂ, ਲੋਪੋ ਨੇ ਬੋਹਾ ਨੂੰ 3-1 ਗੋਲਾਂ, ਭਗਤਾ ਨੇ ਰਣੀਆਂ ਨੂੰ 3-1 ਗੋਲਾਂ, ਬੁੱਟਰ ਨੇ ਮੀਨੀਆ ਨੂੰ 4-1 ਗੋਲਾਂ ਨਾਲ ਹਰਾਇਆ। 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply