ਲੇਖਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ- ਸਾਬਕਾ ਵਿਧਾਇਕ ਝੂੰਦਾਂ
ਸੰਦੌੜ/ਸੰਗਰੂਰ, 3 ਜਨਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – “ਹਾਅ ਦਾ ਨਾਅਰਾ ਨਵਾਬ ਸ਼ੇਰ ਖਾਂ” ਕਲੱਬ ਮਲੇਰਕੋਟਲਾ ਵਲੋਂ ਅਮਰਗੜ੍ਹ ਵਿਖੇ ਕਰਵਾਏ
ਦੂਸਰੇ ਕਬੱਡੀ ਕੱਪ ਸਮੇਂ ਐਨ.ਆਰ.ਆਈ ਅਤੇ ਕਲੱਬ ਮੈਂਬਰਾਂ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ ਧੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਪੁੱਜੇ ਬੇਅੰਤ ਬਾਜਵਾ ਦਾ ਕਲੱਬ ਦੀ ਸਵਾਗਤੀ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ ਇਲਾਕੇ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਜਿਥੇ ਖੇਡਾਂ ਸਾਡੇ ਸਮਾਜ ਨੂੰ ਨਿਰੋਆ ਰੱਖਦੀਆਂ ਹਨ, ਉਥੇ ਹੀ ਲੇਖਕ ਸਾਡੇ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ।ਕਲੱਬ ਦੇ ਪ੍ਰਧਾਨ ਜੱਗੀ ਤੋਲੇਵਾਲ ਅਤੇ ਰਾਣੂ ਨੰਬਰਦਾਰ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਨੌਜਵਾਨ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਐਨ.ਆਰ.ਆਈ ਵੀਰਾਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਲੇਖਕ ਬੇਅੰਤ ਬਾਜਵਾ ਨੇ ਕਿਹਾ ਕਿ ਪੰਜਾਬ `ਚ ਲੇਖਕਾਂ ਦੇ ਸਨਮਾਨ ਹੋਣੇ ਚਾਹੀਦੇ ਹਨ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧ ਸਕੇ।
ਇਸ ਮੌਕੇ ਲਛਮਣ ਸਰੌਦ, ਉਪੋਕੀ, ਦੀਪਾ ਝੂੰਦਾਂ, ਹਰਦੀਪ ਨੌਧਰਾਣੀ, ਇਰਫਾਨ ਰੋਹੀੜਾ, ਸਰਨਾ ਚੱਠਾ ਆਦਿ ਤੋਂ ਇਲਾਵਾ ਕਲੱਬ ਦੇ ਹੋਰ ਅਹੁੱਦੇਦਾਰ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media