ਐਮ.ਐਮ ਮਾਲਵੀਆ ਮੁਫਤ ਆਯੂਰਵੈਦਿਕ ਡਿਸਪੈਸਰੀ ਨੂੰ 2 ਲੱਖ ਦਾ ਕੀਤਾ ਚੈਕ ਭੇਟ
ਅੰਮ੍ਰਿਤਸਰ 6 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਦਨ ਮੋਹਨ ਮਾਲਵੀਆ ਜੀ ਦੀ ਜੈਯੰਤੀ ਐਮ.ਐਮ ਮਾਲਵੀਆ ਮੁਫਤ ਆਯੂਰਵੈਦਿਕ
ਡਿਸਪੈਸਰੀ ਸੁਸਾਇਟੀ ਵਲੋ ਖੂਹ ਸੁਨਿਆਰੀਆਂ ਗੁਰੂ ਬਾਜ਼ਾਰ ਵਿਖੇ ਮਨਾਈ ਗਈ।ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਸੋਨੀ ਨੇ ਵਾਰਡ ਨੰ: 59 ਦਾ ਦੌਰਾ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਵਿਕਾਸ ਕਾਰਜ਼ਾਂ ਲਈ 70 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸੋਨੀ ਨੇ ਮਾਲਵੀਆ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਲਵੀਆ ਦਾ ਦੇਸ਼ ਦੀ ਆਜ਼ਾਦੀ ਅਤੇ ਰਾਸ਼ਟਰ ਦੀ ਸੇਵਾ ਵਿਚ ਬਹੁਤ ਵੱਡਾ ਯੋਗਦਾਨ ਹੈ।ਸੋਨੀ ਨੇ ਡਿਸਪੈਂਸਰੀ `ਚ ਨਵੀਂ ਲਗਾਈ ਗਈ ਡੈਂਟਲ ਚੇਅਰ ਦਾ ਉਦਘਾਟਨ ਕੀਤਾ ਅਤੇ ਡਿਸਪੈਸਰੀ ਨੂੰ 2 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਨੀ ਨੇ ਕਿਹਾ ਕਿ ਸਰਕਾਰ ਸਿੱਖਿਆ ਪ੍ਰਤੀ ਬਹੁਤ ਹੀ ਗੰਭੀਰ ਹੈ ਅਤੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਖਾਸ ਕਰਕੇ ਬਾਰਡਰ ਏਰੀਏ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਆਸਾਮੀਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ।ਸੋਨੀ ਨੇ ਕਿਹਾ ਕਿ ਪੂਰੀ ਉਮੀਦ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਵਧੀਆ ਆਉਣਗੇ।ਉਨਾਂ ਕਿਹਾ ਕਿ ਸਕੂਲਾਂ ਦੇ ਨਤੀਜੇ ਮਾੜੇ ਆਉਣ ਦੀ ਸੂਰਤ ਵਿਚ ਉਨਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਜ਼ਿਲਾ ਸਿੱਖਿਆ ਅਧਿਕਾਰੀ ਜਿੰਮੇਵਾਰ ਹੋਣਗੇ।ਸੋਨੀ ਨੇ ਕਿਹਾ ਕਿ ਸਿੱਖਿਆ ਪੱਖੋ ਕਿਸੇ ਵੀ ਤਰਾਂ ਦੀ ਢਿਲਮੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰ ਵਲੋ 1000 ਕਰੋੜ ਰੁਪਏ ਸਿੱਖਿਆ `ਤੇ ਖ਼ਰਚੇ ਜਾ ਰਹੇ ਹਨ, ਜਿਸ ਤਹਿਤ ਸਕੂਲਾਂ ਨੂੰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ।ਸੋਨੀ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮੁਫਤ ਵਰਦੀਆਂ ਦੇਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਲਈ ਸਰਕਾਰ 90 ਕਰੋੜ ਰੁਪਏ ਖਰਚ ਕਰ ਰਹੀ ਹੈ।ਸੁਸਾਇਟੀ ਵਲੋ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਿਕਾਸ ਸੋਨੀ ਕੋਸਲਰ, ਅਰੁਣ ਪੱਪਲ ਕੋਸਲਰ, ਮਹੇਸ਼ ਖੰਨਾ ਕੋਸਲਰ, ਸੁਸਾਇਟੀ ਦੇ ਪ੍ਰਧਾਨ ਰਾਜੀਵ ਸੋਢੀ, ਮੈਨੇਜਰ ਰਮੇਸ਼ ਦੱਤ, ਅਸੋਕ ਮਹਿਰਾ, ਸੁਰਿੰਦਰ ਮਲਹੋਤਰਾ, ਸ਼੍ਰੀਮਤੀ ਜੋਤੀ ਬਾਲਾ, ਸਸ਼ੀ ਭੂਸ਼ਨ, ਸੰਦਰ ਦੱਤ ਤਿਵਾੜੀ, ਸਾਬਕਾ ਚੇਅਰਮੈਨ ਇੰਮਪਰੂਵਮੈਟ ਟਰੱਸਟ ਸੰਜੀਵ ਖੰਨਾ ਤੋਂ ਇਲਾਵਾ ਵੱਡੀ ਗਿਣਤੀ `ਚ ਇਲਾਕਾ ਨਿਵਾਸੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media