ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਲੋਂ ਆਰਥਿਕ ਤੌਰ `ਤੇ ਕਮਜ਼ੋਰ ਉਚ ਵਰਗ ਨੂੰ 10 ਫੀਸਦ
ਰਾਖਵਾਂਕਰਨ ਦੇਣ ਦੇ ਫੈਸਲੇ ਦਾ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਨੇਤਾ ਮੈਡਮ ਲਕਸ਼ਮੀ ਕਾਂਤਾ ਚਾਵਲਾ ਨੇ ਸਵਾਗਤ ਕੀਤਾ ਹੈ।ਅੱਜ ਜਾਰੀ ਬਿਆਨ ਵਿੱਚ ਉਨਾਂ ਕਿਹਾ ਕਿ ਇਸ ਫੈਸਲੇ ਨਾਲ ਉਚ ਵਰਗ ਨਾਲ ਸਬੰਧਤ ਗਰੀਬ ਪਰਿਵਾਰਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ।ਹੁਣ ਸਿਖਿਆ ਅਤੇ ਨੌਕਰੀਆਂ ਵਿੱਚ ਉਕਤ ਵਰਗ ਦੇ ਪਰਿਵਾਰ ਰਾਖਵਾਂਕਰਨ ਦਾ ਲਾਭ ਉਠਾ ਸਕਣਗੇ।ਮੈਡਮ ਚਾਵਲਾ ਨੇ ਕਿਹਾ ਕਿ ਸਲਾਨਾ 8 ਲੱਖ ਦੀ ਸਲਾਨਾ ਆਮਦਨ ਅਤੇ ਪੇਂਡੂ ਖੇਤਰਾਂ ਵਿੱਚ ਪੰਜ ਏਕੜ ਤਕ ਦੀ ਜਮੀਨ `ਤੇ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਆਰਥਿਕ ਅਧਾਰ `ਤੇ ਇਹ ਰਾਖਵਾਂਕਰਨ ਮਿਲਣ ਦਾ ਹਰ ਪਾਸੇ ਸਵਾਗਤ ਹੋ ਰਿਹਾ ਹੈ।ਉਚ ਵਰਗ ਵਲੋਂ ਅਜਿਹੇ ਰਾਖਵਾਂਕਰਨ ਦੀ ਲੰਮੇ ਸਮੇਂ ਮੰਗ ਕੀਤੀ ਜਾ ਰਹੀ ਸੀ।
ਸ੍ਰੀਮਤੀ ਚਾਵਲਾ ਨੇ ਕਿਹਾ ਕਿ ਜੇਕਰ ਸਰਕਾਰ ਦੀ ਨਜ਼ਰ ਵਿੱਚ 8 ਲੱਖ ਸਲਾਨਾ ਕਮਾਈ ਕਰਨ ਵਾਲੇ ਪਰਿਵਾਰ ਗਰੀਬ ਹਨ ਤਾਂ ਜੋ ਪਰਿਵਾਰ ਸਾਰੇ ਸਾਲ ਵਿੱਚ ਕੇਵਲ ਡੇੜ ਲੱਖ ਰੁਪਿਆ ਕਮਾਉਂਦੇ ਹਨ ਕੇਂਦਰ ਸਰਕਾਰ ਵਲੋਂ ਉਨਾਂ ਨੂੰ ਹੁਣ ਗਰੀਬੀ ਰੇਖਾ ਤੋਂ ਹੇਠਾਂ ਹੋਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media