ਪੜ੍ਹੋ ਪੰਜਾਬ ਮੁਹਿੰਮ `ਚ ਅਧਿਆਪਕ ਵਰਿੰਦਰ ਕੁੱਕੜ ਤੇ ਮੈਡਮ ਰੇਖਾ ਸ਼ਰਮਾ ਦਾ ਕੰਮ ਸ਼ਲਾਘਾਯੋਗ
ਫਾਜ਼ਿਲਕਾ, 12 ਜਨਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਪੰਜਾਬ ਦੇ ਸਰਕਾਰੀ ਸਕੂਲਾਂ ਵਿਖੇ ਸਿੱਖਿਆ ਨੂੰ ਹੋਰ ਉਸਾਰੂ ਅਤੇ ਵਿਲੱਖਣ ਬਣਾਉਣ ਦੇ ਲਈ
ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਵੱਲੋ ਨਿੱਤ ਨਵਂੇ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋ ਵਿਦਿਆਰਥੀਆਂ ਨੂੰ ਰੋਚਕ ਢੰੰਗ ਅਤੇ ਖੇਡ ਵਿਧੀ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੇ ਲਈ ਬੜੇ ਹੀ ਮਨੋਰੰਜਕ ਅਤੇ ਦਿਲ ਖਿੱਚਵੇਂ ਤਰੀਕੇ ਅਪਣਾਏ ਜਾ ਰਹੇ ਹਨ।ਇਸ ਦਾ ਇਕ ਵਧੀਆ ਉਦਾਹਰਨ ਅੱਜ ਸਥਾਨਕ ਸਰਕਾਰੀ ਪ੍ਰਾਈਮਰੀ ਸਕੂਲ ਨੰਬਰ-3 ਵਿੱਖੇ ਵੇਖਣ ਨੂੰ ਮਿਲਿਆ।
ਪੰਜਾਬ ਦੇ ਵੱਖ-ਵੱਖ ਕਾਲਜਾਂ’ਚ ਡੀ.ਐਲ.ਐਡ ਦਾ ਕੋਰਸ ਕਰ ਰਹੇ ਜਿਲਾ ਫਾਜ਼ਿਲਕਾ ਦੇ ਸਿੱਖਿਆਰਥੀਆਂ ਦਾ ਇਕ ਰੋਜਾ ਟ੍ਰੈਨਿੰਗ ਕੈਪ ਦਾ ਸਥਾਨਕ ਸਰਕਾਰੀ ਪ੍ਰਾਈਮਰੀ ਸਕੂਲ ਨੰਬਰ-3 ਵਿੱਖੇ ਆਯੋਜਨ ਕੀਤਾ ਗਿਆ ਸੀ।ਜਿਸ ਕੈਪ ਵਿੱਚ 160 ਸਿੱਖਿਆਰਥੀਆਂ ਨੇ ਭਾਗ ਲਿਆ।ਕੈਂਪ ਵਿੱਚ ਬਤੋਰ ਰਿਸਾਰਸ ਪਰਸਨ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਪੁਜੇ ਪੜ੍ਹੋ ਪੰਜਾਬ ਮੁਹਿੰਮ ਦੇ ਬਲਾਕ ਮਾਸਟਰ ਟ੍ਰੇਨਰ ਵਰਿੰਦਰ ਕੁੱਕੜ, ਬਲਾਕ ਕਲਸਟਰ ਟ੍ਰੈਨਰ ਮੈਡਮ ਰੇਖਾ ਸ਼ਰਮਾਂ, ਸੁਨੀਲ ਗਾਂਧੀ ਅਤੇ ਸੰਜੀਵ ਯਾਦਵ ਨੇ ਬੜੇ ਹੀ ਵਧੀਆ ਅਤੇ ਰੋਚਕ ਤਰੀਕੇ ਨਾਲ ਸਿੱਖਿਆਰਥੀਆਂ ਨੂੰ ਉਨਾਂ੍ਹ ਦੇ ਕੋਰਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਗੁਰ ਵੀ ਦੱਸੇ।ਮੈਡਮ ਰੇਖਾ ਸ਼ਰਮਾ ਨੇ ਬੋਲੀਆਂ ਅਤੇ ਟੱਪੇ ਗਾ ਕੇ ਸਿੱਖਿਆਰਥੀਆਂ ਨੂੰ ਅੱਖਰਬੋਧ ਪੜ੍ਹਾਉਣ ਦੀ ਵਿਧੀ ਬਾਰੇ ਦੱਸਿਆ।ਮੈਡਮ ਰੇਖਾ ਸ਼ਰਮਾ ਦੇ ਇਸ ਅੰਦਾਜ਼ ਦਾ ਸਿੱਖਿਆਰਥੀਆਂ ਨੇ ਬੜਾ ਆਨੰਦ ਮਾਣਿਆ ਅਤੇ ਦਿਲ ਖੋਲ ਕੇ ਸ਼ਲਾਘਾ ਵੀ ਕੀਤੀ।ਮੈਡਮ ਸ਼ਰਮਾ ਨੇ ਦੱਸਿਆ ਕਿ ਬਾਲ ਮਨ ਬੜਾ ਚੰਚਲ ਹੰੁਦਾ ਹੈ ਅਤੇ ਛੋਟੇ ਬੱਚਿਆ ਨੂੰ ਖੇਡਾਂ ਬਹੁਤ ਚੰਗੀਆ ਲੱਗਦੀਆਂ ਹਨ ਅਤੇ ਇਸ ਤਰਾ ਨੱਚਦੇ ਗਾਉਂਦੇ ਅਤੇ ਖੇਡਦੇ ਖੇਡਦੇ ਬੱਚੇ ਬਿਨਾਂ ਕਿਸੇ ਦਬਾਉ ਤੋ ਅਤੇ ਅਸਾਨੀ ਨਾਲ ਸਿੱਖਿਆ ਗ੍ਰਹਿਣ ਕਰ ਲੈਂਦੇ ਹਨ।ਇਸ ਕਿਰਿਆਤਮਕ ਤਰੀਕੇ ਰਾਹੀ ਵਿਦਿਆਰਥੀਂਆਂ ਦੀ ਪਾਠ ਸਿੱਖਣ ਵਿੱਚ ਸ਼ਾਮੁਲਿਅਤ ਵੀ ਵੱਧ ਜਾਂਦੀ ਹੈ ਅਤੇ ਉਹ ਲੰਬੇ ਸਮਾਂ ਤੱਕ ਇਸ ਨੂੰ ਭੁਲਦੇ ਨਹੀ।
ਬਲਾਕ ਮਾਸਟਰ ਟ੍ਰੇਨਰ ਵਰਿੰਦਰ ਕੁੱਕੜ ਨੇ ਦੱਸਿਆ ਕਿ ਪੜ੍ਹੋ ਪੰਜਾਬ ਮੁਹਿੰਮ ਦੇ ਸਟੇਟ ਮਾਸਟਰ ਟ੍ਰੇਨਰ ਦਵਿੰਦਰ ਕੁਮਾਰ ਬੋਹਾ ਦੇ ਦਿਸ਼ਾ ਨਿਰਦੇਸ਼ ਅਧੀਨ ਕੰਮ ਕਰਦੇ ਹੋਏ ਫਾਜ਼ਿਲਕਾ ਬਲਾਕ ਪੁਰੇ ਪੰਜਾਬ ਦੇ 216 ਬਲਾਕਾਂ ਵਿੱਚੋ ਪਹਿਲਾਂ ਅਜਿਹਾਂ ਬਲਾਕ ਬਣਿਆ ਹੈ।ਜਿੱਥੋ ਦੇ ਅਧਿਆਪਕਾਂ ਨੇ ਨਿੱਜੀ ਪੱਧਰ `ਤੇ ਆਪ ਫੰਡ ਜੋੜ ਕੇ ਸਵੇਰ ਦੀ ਸਭਾ ਵਿੱਚ ਬੈਠਣ ਅਤੇ ਮਿਡ ਡੇਅ ਮੀਲ ਖਾਣ ਦੋਰਾਨ ਵਿਦਿਆਰਥੀਂਆਂ ਦੇ ਬੈਠਣ ਲਈ ਦਰੀਆਂ ਅਤੇ ਟਾਟਾਂ ਦਾ ਇੰਤਜ਼ਾਮ ਕੀਤਾ ਹੈ ਤਾਂ ਜੋ ਕਿਸੇ ਵੀ ਵਿਦਿਆਰਥੀਂ ਨੂੰ ਸਰਦੀ ਦੇ ਮੋਸਮ ਵਿੱਚ ਠੰਡੇ ਫਰਸ਼ ਤੇ ਨਾਂ ਬੈਠਣਾ ਪਵੇ। ਵਰਿੰਦਰ ਕੁੱਕੜ ਨੇ ਦੱਸਿਆ ਕਿ ਪੜੋ੍ਹ ਪੰਜਾਬ ਮੁਹਿੰਮ ਸਿੱਖਿਆ ਦੇ ਖੇਤਰ ਵਿੱਚ ਰੀਡ ਦੀ ਹੱਡੀ ਦਾ ਕੰਮ ਕਰ ਰਹੀ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media