Sunday, September 20, 2026

ਮਾਣ ਧੀਆਂ ਤੇ ਸੰਸਥਾ ਨੇ ਧੀਆਂ ਦੀ ਲੋਹੜੀ ਵੰਡੀ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਅਮਨ) – ਪ੍ਰਸਿੱਧ ਸਮਾਜ ਸੇਵਕ ਅਤੇ ਮਾਣ ਧੀਆਂ ਤੇ ਸਮਾਜ ਸੇਵੀ ਸੰਸਥਾਂ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋ ਆਪਣੇ PUNJ1401201811ਗ੍ਰਹਿ ਕੋਟ ਖਾਲਸਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ।ਮੱਟੂ ਨੇ ਆਪਣੀ ਨੇਕ ਕਮਾਈ ਵਿੱਚੋ ਧੀਆਂ ਨੂੰ ਨਗਦ ਇਨਾਮ ਦਿੱਤੇ ਅਤੇ ਪ੍ਰਣ ਲਿਆ ਕਿ ਅਗਲੇ ਸਾਲ ਧੀਆਂ ਨੂੰ ਦੇਣ ਵਾਲੀ ਰਾਸ਼ੀ ਨਗਦ ਦੁੱਗਣੀ ਦਿੱਤੀ ਜਾਵੇ।ਧੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ ਤੌਰ `ਤੇ ਪਹੁੰਚੇ ਮਾਤਾ ਗੁਰਮੀਤ ਕੌਰ ਮੱਟੂ ਨੇ ਕਿਹਾ ਕਿ ਉਨਾਂ ਦਾ ਬੇਟਾ ਗੁਰਿੰਦਰ ਸਿੰਘ ਮੱਟੂ ਪਿਛਲੇ ਇੱਕ ਦਹਾਕੇ ਤੋ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਿਹਾ ਹੈ।ਓੁਹਨਾਂ ਅੱਗੇ ਕਿਹਾ ਸਮੇ ਦੇ ਬਦਲਣ ਨਾਲ ਅੱਜਕਲ ਲੜਕੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ, ਜੋ ਕਿ ਸਮਾਜ ਦੀ ਬਦਲਦੀ ਸੋਚ ਨੂੰ ਦਰਸਾਉਂਦੀ ਹੈ।ਪ੍ਰਭਾਕਰ ਸ.ਸ ਸਕੂਲ ਛੇਹਰਟਾ ਦੀ ਵਿਦਿਆਰਥਣਾਂ ਦਮਨਪ੍ਰੀਤ ਕੋਰ, ਖਾਲਸਾ ਕਾਲਜ ਪਬਲਿਕ ਸਕੂਲ ਦੀ ਅਰਸ਼ਪ੍ਰੀਤ ਕੋਰ,ਪਲਕਪ੍ਰੀਤ ਕੋਰ, ਆਸਥਾ ਹੋਲੀ ਸਿਟੀ ਪਬਲਿਕ ਸਕੂਲ ਦੀ ਜੋਤੀ, ਮੁਸਕਾਨ, ਮਹਕਪ੍ਰੀਤ ਕੋਰ, ਸੋਫੀਆ, ਸਾਰਿਕਾ, ਰੂਹੀ ਤੇ ਅਨਿਤਾ ਗੁਪਤਾ ਵੀ ਇਸ ਸਮੇਂ ਮੌਜੂਦ ਰਹੀਆਂ।
ਆਖਿਰ ਚ’ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਅਪੀਲ ਕੀਤੀ ਕਿ ਲੋਹੜੀ ਵਾਲੇ ਦਿਨ ਦਿਨ ਹਰੇਕ ਵਿਅਕਤੀ ਡੋਰਾਂ ਗੁੱਡੀਆਂ `ਤੇ ਪੈਸੇ ਖਰਚਣ ਦੇ ਨਾਲ-ਨਾਲ ਅਗਰ ਇੱਕ-ਇੱਕ ਰੁੱਖ ਲਗਾਵੇ ਤਾਂ ਰੁੱਖ ਅਤੇ ਕੁੱਖ ਆਪਣੇ ਆਪ ਬਚ ਜਾਣਗੀਆਂ।ਇਸ ਮੋਕੇ ਮਾਣ ਧੀਆਂ ਤੇ ਸੰਸਥਾ ਦੀ ਮੁੱਖ ਪ੍ਰਬੰਧਕ ਵੀਨਾ, ਨਰਿੰਦਰ ਸਿੰਘ ਰੇਲਵੇ, ਬਲਬੀਰ ਸਿੰਘ, ਸਿਵ ਸਿੰਘ, ਅਮਨਦੀਪ ਕੌਰ, ਕਿਰਨਦੀਪ ਕੋਰ, ਹਰਪ੍ਰੀਤ ਕੋਰ, ਲਵਪ੍ਰੀਤ ਸਿੰਘ, ਕੁੰਵਰਦੀਪ ਸਿੰਘ, ਅਗਮਜੋਤ ਸਿੰਘ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply