Sunday, June 15, 2025
Breaking News

ਚਰਨਛੋਹ ਪ੍ਰਾਪਤ ਅਸਥਾਨ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾਇਆ ਗਿਆ

PPN02091404ਬਠਿੰਡਾ, 2 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਇਤਿਹਾਸਕ ਗੁਰੁਦਆਰਾ ਕਿਲ੍ਹਾ ਮੁਬਾਰਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਅਸਥਾਨ ਵਿਖੇ ਸ਼ਾਮ ਦੇ ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਘਨ੍ਹੱਈਆਂ ਸੇਵਕ ਜੱਥੇ ਵਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਸ੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਦੇ ਪੂਰਨ ਸਾਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸ਼ਾਮ ਦੇ ਸਮਾਗਮ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਹਜ਼ੂਰੀ ਰਾਗੀ ਕਿਲ੍ਹਾ ਮੁਬਾਰਕ, ਕਥਾ ਵਾਚਕ ਸੁਖਰਾਜ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਹਜ਼ੂਰੀ ਰਾਗੀ ਭਾਈ ਜਸਪਿੰਦਰ ਸਿੰਘ ਵਲੋਂ ਕਥਾ ਵਿਚਾਰ ਅਤੇ ਸਬਦ ਕੀਰਤਨ ਰਾਹੀ ਸੰਗਤਾਂ ਨੂੰ ਰਾਤ ਦੇ ਅੱਧ ਸਮੇਂ ਤੱਕ ਜੋੜੀ ਰੱਖਿਆਂ।ਭਾਈ ਸੁਖਰਾਜ ਸਿੰਘ ਨੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦੱਸਦਿਆਂ ਇਸ ਨੂੰ ਦੁਨੀਆਂ ਭਰ ਦਾ ਸਰਵੋਤਮ ਗ੍ਰੰਥ ਦੱਸਿਆ।ਉਨ੍ਹਾਂ ਕਿਹਾ ਕਿ ਅੱਜ ਭਾਵੇਂ ਧਰਮ ਦੇ ਨਾਮ ਉੱਪਰ ਕਈ ਪ੍ਰਕਾਰ ਦੇ ਪਾਖੰਡ ਚੱਲ ਰਹੇ ਹਨ ਪਰ ਸਭ ਤੋਂ ਪਹਿਲਾ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮ ਉੱਪਰ ਕਈ ਤਰ੍ਹਾਂ ਦੀਆਂ ਬੇਅਦਬੀਆਂ ਹੋ ਰਹੀਆਂ ਹਨ। ਕਈ ਥਾਵਾਂ ਉੱਪਰ ਪ੍ਰਕਾਸ਼ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਪਰ ਉੱਥੇ ਕੰਮ ਗੁਰਬਾਣੀ ਤੋਂ ਉਲਟ ਹੋ ਰਹੇ ਹਨ। ਗੁਰਬਾਣੀ ਜਾਤ-ਪਾਤ, ਊਚ-ਨੀਚ, ਭੇਦਭਾਵ, ਰੰਗ ਨਸਲ ਆਦਿ ਦੇ ਭੇਦ ਤੋਂ ਵਰਜਦੀ ਹੈ ਪਰ ਅੱਜ ਕਈ ਥਾਵਾਂ ਉੱਪਰ ਇਹ ਸਭ ਵਿਤਕਰੇ ਹੋ ਰਹੇ ਹਨ ਜਿਸ ਕਾਰਨ ਗੁਰਬਾਣੀ ਦੇ ਸਤਿਕਾਰ ਦੀ ਥਾਂ ਬੇਅਦਬੀ ਹੋ ਰਹੀ ਹੈ। ਉਨ੍ਹਾਂ ਸਿੱਖਾਂ ਸਮੇਤ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਅਣਜਾਣਪੁਣੇ ਵਿੱਚ ਅਜਿਹੇ ਸਥਾਨਾਂ ਉੱਪਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਥਾਂ ਬੇਅਦਬੀ ਕਰਕੇ ਦੁੱਖਾਂ ਦੇ ਭਾਗੀ ਨਾ ਬਣਨ। ਉਨ੍ਹਾਂ ਨੇ ਖਾਸ਼ ਕਰਕੇ ਮਾਤਾਵਾਂ ਨੂੰ ਟੀ.ਵੀ ਸੀਰੀਅਲਾਂ ਵੱਲ ਧਿਆਨ ਘੱਟ ਕਰਨ ਅਤੇ ਇਸ ਮੌਕੇ ਜਦ ਬਰੇਕ ਆਉਂਦੀ ਤਾਂ ਸਬਦ ਪੜ੍ਹਣ ਅਤੇ ਨਾਲ ਹੀ ਅਰਥ ਕਰਨ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਘਰ ਦਾ ਵਾਤਾਵਰਨ ਸ਼ੁੱਧ ਹੋ ਸਕੇ। ਨੌਜਵਾਨ ਨੂੰ ਕ੍ਰਿਪਾਨ ਦੇ ਅਰਥਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕ੍ਰਿਪਾਨ ਕ੍ਰਿਪਾ+ਸ਼ਾਨ ਦੇ ਸਬਦ ਤੋਂ ਬਣੀ ਹੈ ਜੋ ਕਿ ਮੁਜ਼ਲਮ ਦੀ ਰੱਖਿਆਂ ਅਤੇ ਆਪਣੀ ਇੱਜਤ ਦੀ ਆਨ-ਸ਼ਾਨ ਲਈ ਬਹੁਤ ਹੀ ਜਰੂਰਤਮੰਦ ਹੈ।ਇਸ ਕ੍ਰਿਪਾਨ ਦਾ ਗਲਤ ਅਰਥ ਨਹੀ ਕੱਢਣਾ ਚਹਿੰਦਾ। ਇਹ ਹਿੰਸਾ ਦੇ ਪ੍ਰਤੀਕ ਨਹੀ? ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪzzਬੰਧਕ ਮੈਂਬਰਾਂ ਭਾਈ ਅਬਨਾਸ਼ ਸਿੰਘ, ਚਰਨਜੀਤ ਸਿੰਘ, ਦਿਲਬਾਗ ਸਿੰਘ, ਅਵਤਾਰ ਸਿੰਘ ਕੈਂਥ ਮੁੱਖ ਸੇਵਾਦਾਰ, ਅਮਰਜੀਤ ਸਿੰਘ, ਆਤਮਾ ਸਿੰਘ ਚਹਿਲ,ਸੁਰਿੰਦਰ ਸਿੰਘ ਜਰਨੈਲ ਸਿੰਘ, ਵੀਰਦਵਿੰਦਰ ਸਿੰਘ ਸੁਖਬੀਰ ਸਿੰਘ ਬਿੱਟੂ ਆਦਿ ਦੁਆਰਾ ਸਮੂਹ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈਆਂ ਦਿੱਤੀਆਂ ਗਈਆਂ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply