Sunday, July 26, 2026

ਯੂਨੀਵਰਸਿਟੀ ਵਿਖੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2019 ਦੀ ਸ਼਼ੁਰੂਆਤ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋਂ ਇਕ ਰਾਸ਼ਟਰੀ PUNJ1801201905ਯੂਥ ਪਾਰਲੀਮੈਂਟ ਫੈਸਟੀਵਲ ਕਰਵਾਇਆ ਗਿਆ।ਇਸ ਫੈਸਟੀਵਲ ਵਿੱਚ ਅਮ੍ਰਿਤਸਰ ਜ੍ਹਿਲੇ ਦੇ 16 ਕਾਲਜ ਤੋਂ ਵਿਦਿਆਰਥੀ ਸ਼ਾਮਲ ਹੋਏ।ਇਸ ਫੈਸਟੀਵਲ ਦੇ ਤਿੰਨ ਪੜਾਅ ਹਨ।ਪਹਿਲਾ ਪੜਾਅ ਵਿਚ ਜਿਲ੍ਹਾ ਪੱਧਰ ਵਿਚ `ਮੌਕ ਯੂਥ ਪਾਰਲੀਮੈਂਟ` ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕੀਤਾ ਗਿਆ। ਦੂਜਾ ਪੜਾਅ ਵਿਚ ਰਾਜ ਪੱਧਰ ਤੇ ਤੀਹਰਾ ਪੜਾਅ ਕੌਮੀ ਪੱਧਰ ਤੇ ਕੀਤਾ ਜਾਵੇਗਾ। ਇਹਨਾ ਮੁਕਾਬਲਿਆਂ ਵਿਚ ਕ੍ਰਮਵਾਰ ਪਹਿਲੇ ਤਿੰਨ ਜੇਤੂਆਂ ਨੂੰ ਰੁਪਏ 2 ਲੱਖ, ਰੁਪਏ 1.5 ਲੱਖ ਅਤੇ ਰੁਪਏ 1 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ।
        `ਵਾਕ-ਇੰਨ` ਭਾਗੀਦਾਰਾਂ ਤੋਂ ਇਲਾਵਾ, ਇਹ ਫੈਸਟੀਵਲ `ਡਿਜੀਟਲ ਸਕ੍ਰੀਨਿੰਗ` ਮੋਡ ਰਾਹੀਂ ਹਿੱਸਾ ਲੈਣ ਵਾਲਿਆਂ ਤੋਂ ਇਲਾਵਾ ਹਰ ਵਿਦਿਆਰਥੀ ਲਈ ਖੁੱਲ੍ਹਾ ਸੀ। ਜਿਸ ਵਿਚ ਉਹ ਆਪਣੇ ਵਿਸ਼ਿਆਂ `ਤੇ ਤਿਆਰ ਕੀਤੇ ਗਏ ਵੀਡੀਓਜ ਜੋ ਕਿ ਸਵੱਛ ਭਾਰਤ, ਐਲ.ਪੀ.ਜੀ ਗੈਸ, ਆਯੂਸ਼ਮਾਨ ਭਾਰਤ ਵਲੋਂ ਸਿਹਤ ਦੇ ਖੇਤਰ ਵਿਚ ਕ੍ਰਾਤੀ, ਗਰੀਬੀ ਹਟਾਉ ਜੋ ਕਿ ਜਨ ਧਨ ਅਤੇ ਮੁਦਰਾ ਯੋਜਨਾ ਅਤੇ `ਬੀਜ ਸੇ ਬਜ਼ਾਰ ਤੱਕ` ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਬਣਾਉਂਦਾ ਜਿਹੇ ਵਿਸ਼ੇ ਸ਼ਾਮਲ ਸਨ।
        ਪ੍ਰੋ. ਐਚ. ਐਸ. ਗੁਜਰਾਲ, ਐਨ.ਐਸ.ਐਸ ਕੋਆਰਡੀਨੇਟਰ, ਡਾ. ਰਾਜੇਸ਼ ਕੁਮਾਰ ਅਤੇ ਡਾਕਟਰ ਹਰਕਿਰਨਦੀਪ ਕੌਰ, ਪ੍ਰੋਗਰਾਮ ਅਫਸਰ ਅਤੇ ਮਿਸਜ਼ ਜਗਜੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵਿਦਿਆਰਥੀ ਸ਼ਾਮਲ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply