ਧੂਰੀ, 27 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਸ.ਐਚ.ਓ ਸਿਟੀ ਮੇਜਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੀਪ ਸਿੰਘ
ਪੁੱਤਰ ਜੀਤ ਸਿੰਘ ਵਾਸੀ ਪੁੰਨਾਂਵਾਲ ਦੀ ਸ਼ਿਕਾਇਤ ’ਤੇ ਧੂਰੀ ਅਤੇ ਸੰਗਰੂਰ ਦੇ ਦੋ ਮੋਬਾਇਲ ਵਿਕਰੇਤਾ ਖਿਲਾਫ਼ ਪੁਲਿਸ ਵਲੋਂ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੀਪ ਸਿੰਘ ਉਕਤ ਨੇ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਦੋਸ਼ ਲਾਇਆ ਕਿ ਉਸ ਨੇ ਸ਼ਕਤੀ ਟੈਲੀਕਾਮ ਧੂਰੀ ਤੋਂ ਅਸਾਨ ਕਿਸ਼ਤਾਂ ’ਤੇ ਮੋਬਾਇਲ ਖਰੀਦਿਆ ਸੀ, ਜਿਸ ਦੀ ਕੀਮਤ 10 ਹਜਾਰ ਰੁਪੈ ਸੀ।ਉਸ ਨੇ ਸਾਰੀ ਰਕਮ ਅਦਾ ਕਰ ਦਿੱਤੀ ਸੀ, ਪਰ ਸਾਰੀਆਂ ਕਿਸ਼ਤਾਂ ਭਰਨ ਦੇ ਬਾਵਜੂਦ ਵੀ ਮੋਬਾਇਲ ਵਿਕਰੇਤਾ ਨੇ ਉਸ ਵੱਲ 9880 ਰੁਪੈ ਦਾ ਬਕਾਇਆ ਕੱਢ ਦਿੱਤਾ ਅਤੇ ਤੈਅਸ਼ੁਦਾ ਕੀਤੀ ਰਕਮ ਨਾਲੋਂ ਵੀ ਜਿਆਦਾ ਰਕਮ ਬਟੋਰੀ ਅਤੇ ਖਾਲੀ ਚੈਕ ਵੀ ਵਾਪਸ ਨਾ ਕੀਤੇ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕੀਤੀ ਗਈ ਪੜਤਾਲ ਦੇ ਅਧਾਰ `ਤੇ ਸ਼ਕਤੀ ਟੈਲੀਕਾਮ ਧੂਰੀ ਦੇ ਅੰਕੁਸ਼ ਮਿੱਤਲ ਅਤੇ ਬਜਾਜ ਮਹਾਂਲਕਸ਼ਮੀ ਕੰਪਨੀ ਸੰਗਰੂਰ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।ਉਨ੍ਹਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਹੋਰ ਪੀੜਤ ਵੀ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਪੁਲਿਸ ਦੇ ਧਿਆਨ ਵਿੱਚ ਲਿਆਉਣ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media