ਭੀਖੀ/ ਮਾਨਸਾ, 31 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪਿਛਲੇ ਦਿਨੀਂ ਪਿੰਡ ਬੱਪੀਆਣਾ ਵਿਖੇ ਕੁੱਝ ਵਿਅਕਤੀਆਂ ਵਲੋਂ ਸਰਪੰਚ ਕੁਲਦੀਪ ਸਿੰਘ ਦੀ
ਕੁੱਟਮਾਰ ਕੀਤੀ ਗਈ ਸੀ।ਇਸ ਦੇ ਖਿਲਾਫ ਥਾਣਾ ਭੀਖੀ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸੀ।ਪ੍ਰੰਤੂ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਸਕੀ।ਇਸ ਲਈ ਸ਼ਿਵ ਮੰਦਿਰ ਵਿਖੇ ਕਾਂਗਰਸ ਬਲਾਕ ਪ੍ਰਧਾਨ ਚਰਨਜੀਤ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਚਰਨਜੀਤ ਸਿੰਘ ਮਾਖਾ ਨੇ ਕਿਹਾ ਕਿ ਭੀਖੀ ਪੁਲਿਸ ਵਲੋਂ ਦੋਸ਼ੀਆਂ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਅਤੇ ਨਾ ਹੀ ਮਾਮਲਾ ਬਣਦੀਆਂ ਧਾਰਾਵਾਂ ਅਧੀਨ ਦਰਜ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜੇਕਰ ਭੀਖੀ ਪੁਲਿਸ 1 ਫਰਵਰੀ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ 2 ਫਰਵਰੀ ਨੂੰ ਥਾਣਾ ਭੀਖੀ ਦਾ ਘਿਰਾਓ ਕਰ ਕੇ ਧਰਨਾ ਦਿੱਤਾ ਜਾਵੇਗਾ।ਇਸ ਸਬੰਧੀ ਜਦੋਂ ਥਾਣਾ ਭੀਖੀ ਦੇ ਏ.ਐਸ.ਆਈ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਧਾਰਾ 323,324,341,342,148,149,506,120 ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ।ਧਾਰਾ ਵਿਚ ਵਾਧਾ ਕਰਦਿਆਂ 379,365 ਵੀ ਲਗਾਈ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਧੰਨਾ ਸਿੰਘ ਸਾਬਕਾ ਸਰਪੰਚ ਸਮਾਉ, ਵਿਪਨ ਕੁਮਾਰ ਲੱਕੀ, ਰਾਜ ਕੁਮਾਰ ਰਾਜੂ, ਸੁਖਦੇਵ ਸਿੰਘ ਸਰਪੰਚ, ਸੁਰਿੰਦਰਪਾਲ ਸਿੰਘ ਚਕੇਰੀਆਂ, ਜੱਸੀ ਸਮਾਉ, ਅਮਰ ਸਿੰਘ ਸਰਪੰਚ ਮੌਜੋ ਖੁਰਦ, ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਮੌਜੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media