ਸਮਰਾਲਾ, 31 ਜਨਵਰੀ (ਪੰਜਾਬ ਪੋਸਟ – ਇੰਦਜੀਤ ਕੰਗ) – ਸਰਕਾਰੀ ਪ੍ਰਾਇਮਰੀ ਘੁਲਾਲ ਜੋ ਕਿ ਵੱਖ-ਵੱਖ ਖੇਤਰਾਂ ਵਿੱਚ ਮਾਣ ਮੱਤੀਆਂ ਪ੍ਰਾਪਤੀਆਂ ਸਦਕਾ, ਪੰਜਾਬ ਪੱਧਰ ਤੱਕ ਵੱਖਰੀ ਪਹਿਚਾਣ ਰੱਖਦਾ ਹੈ। ਇਨ੍ਹਾਂ ਪ੍ਰਾਪਤੀਆਂ ਨੂੰ ਅੱਗੇ ਵਧਾਉਂਦੇ ਹੋਏ ਇਸ ਸਕੂਲ ਦੇ 7 ਵਿਦਿਆਰਥੀ ਜਿਨ੍ਹਾਂ ਵਿੱਚ ਜਸ਼ਨਦੀਪ ਸਿੰਘ, ਰਾਜਵੀਰ ਸਿੰਘ, ਸਿਮਰਨ ਕੌਰ, ਦੀਸ਼ਾ, ਜਸਪਿੰਦਰ ਕੌਰ, ਮਨਦੀਪ ਕੌਰ ਅਤੇ ਜਵਾਹਰ ਕੌਰ ਦੀ ਚੋਣ ਭਾਰਤ ਸਕਾਊਡ ਐਂਡ ਗਾਈਡ ਦੇ ਅਹਿਮ ਐਵਾਰਡ ਨੈਸ਼ਨਲ ਐਵਾਰਡ (ਗੋਲਡਨ ਐਰੋ) ਲਈ ਚੋਣ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਸੰਜੀਵ ਕੁਮਾਰ (ਸਟੇਟ ਐਵਾਰਡੀ) ਨੇ ਦੱਸਿਆ ਕਿ ਇਸ ਪ੍ਰਾਪਤੀ ਤੱਕ ਪੁੱਜਣ ਲਈ ਬੱਚਿਆਂ ਨੂੰ ਬਹੁਤ ਜਿਆਦਾ ਮਿਹਨਤ ਕਰਨੀ ਪਈ, ਇਨ੍ਹਾਂ ਬੱਚਿਆਂ ਨੇ ਜਲੰਧਰ ਵਿਖੇ ਹੋਏ ਟੈਸਟ ਨੂੰ ਪਾਸ ਕਰਕੇ ਇਸ ਐਵਾਰਡ ਲਈ ਆਪਣੀ ਚੋਣ ਪੱਕੀ ਕੀਤੀ।ਬੱਚਿਆਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਫਤਹਿਗੜ੍ਹ ਸਾਹਿਬ, ਸਟੇਟ ਕਮਿਸ਼ਨਰ ਓਂਕਾਰ ਸਿੰਘ, ਨੀਟਾ ਕੱਸ਼ਿਅਪ, ਬਲਵੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐਲੀ: ਸਿੱ:) ਲੁਧਿਆਣਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਕੁਲਦੀਪ ਸਿੰਘ, ਬੀ.ਪੀ.ਈ.ਓ ਕੁਲਵੰਤ ਸਿੰਘ, ਸਰਪੰਚ ਜਸਵਿੰਦਰ ਕੌਰ, ਅਵਤਾਰ ਸਿੰਘ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਚੇਅਰਮੈਨ ਨੰਬਰਦਾਰ ਜਗੀਰ ਸਿੰਘ, ਮੈਡਮ ਪਰਮਿੰਦਰ ਕੌਰ, ਮੈਡਮ ਲਖਵੀਰ ਕੌਰ ਅਤੇ ਬੱਚਿਆਂ ਦੇ ਮਾਪੇ ਸ਼ਾਮਲ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media