Friday, October 30, 2026

ਮੇਅਰ ਅਤੇ ਵਿਧਾਇਕਾਂ ਵਲੋਂ ਟਿਊਬਵੈਲ ਅਤੇ ਸੜਕਾਂ ਬਣਾਉਣ ਦੇ ਕੰਮਾਂ ਦਾ ਉਦਘਾਟਨ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ, ਡਾ: ਰਾਜ ਕੁਮਾਰ ਵੇਰਕਾ ਐਮ.ਐਲ.ਏ, ਰਮਨ ਬਖਸ਼ੀ PUNJ0302201911ਸੀਨੀਅਰ ਡਿਪਟੀ ਮੇਅਰ ਵਲੋਂ ਵਾਰਡ ਨੰਬਰ 84  ਜਵਾਲਾ ਨਗਰ, ਨਰਾਇਣਗੜ੍ਹ ਛੇਹਰਟਾ ਵਿਖੇ ਟਿਊਬਵੈਲ ਦਾ ਅਤੇ ਵਾਰਡ ਨੰਬਰ 3 ਦੇ ਇਲਾਕੇ ਗੁਰੂ ਰਾਮਦਾਸ ਨਗਰ ਵਿਖੇ ਸੜਕ ਬਨਾੳਣ ਦੇ ਕੰਮ ਦਾ ਸ਼ੁਭਅਰੰਭ ਕੀਤਾ ਗਿਆ।ਇਸ ਸਮੇਂ ਬਲਜੀਤ ਸਿੰਘ ਕੌਂਸਲਰ, ਗੁਰਨਾਮ ਸਿੰਘ ਲਹਿਰੀ, ਬੂਟਾ ਰਾਮ, ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।  
ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਡਾ. ਰਾਜ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਤਕਰੀਬਨ ਹਰ ਕੋਣੇ ਵਿਚ ਵਿਕਾਸ ਕਾਰਜ ਚਲ ਰਹੇ ਹਨ।ਇਸੇ ਸਿਲਸਿਲੇ ਵਿਚ ਅੱਜ ਵਾਰਡ ਨੰ. 84 ਦੇ ਇਲਾਕੇ ਜਵਾਲਾ ਨਗਰ ਵਿਖੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ ਹੈ।ਉਨਾਂ ਕਿਹਾ ਕਿ  ਸ਼ਹਿਰ ਵਿਚ ਆਰੰਭੇ ਗਏ ਵਿਕਾਸ ਦੇ ਕੰਮ ਨਿਰਧਾਰਤ ਸਮੇਂ ਵਿਚ ਹੀ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਸੁਖ ਸਹੂਲ਼ਤਾਂ ਮਿਲ ਸਕਣ।
ਇਸੇ ਤਰਾਂ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਸੁਨੀਲ ਦੱਤੀ ਵਲੋਂ ਵਾਰਡ ਨੰ. 18 ਦੇ ਇਲਾਕਾ ਜਵਾਹਰ ਨਗਰ ਗਲੀ ਨੰ. 1 ਵਿਖੇ ਸੜਕ ਬਨਾੳਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੌਂਸਲਰ ਸੰਦੀਪ ਰਿੰਕਾ, ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਰਹੇ।
 

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply