ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨੇਡਲੇ ਪਿੰਡ ਨਹੀਆਂਵਾਲਾ ਰੇਲਵੇ ਫਾਟਕ ਦੇ ਕੋਲ ਰੇਲਵੇ ਲਾਇਨਾਂ ਵਿਚਕਾਰ
ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੇ ਦੋ ਟੁਕੜੇ ਹੋ ਚੁੱਕੇ ਸਨ।ਸੂਚਨਾ ਮਿਲਣ `ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਸੀ.ਆਰ.ਜੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਦੇ ਅਧਿਕਾਰੀ ਰਣਧੀਰ ਸਿੰਘ ਨੇ ਆਪਣੇ ਪੁਲਿਸ ਪਾਰਟੀ ਨਾਲ ਘਟਨਾ ਅਸਥਾਨ ਦਾ ਜਾਂਚ ਪੜਤਾਲ ਕੀਤੀ ਅਤੇ ਮ੍ਰਿਤਕ ਦੀ ਪਛਾਣ ਰਣਧੀਰ ਸਿੰਘ ਪੁੱਤਰ ਸੁਖਦੇਵ ਸਿੰਘ37 ਰਾਏਸਿੱਖ ਪਿੰਡ ਨਹੀਆਂਵਾਲਾ ਵਜੋਂ ਹੋਈ।ਸਹਾਰਾ ਵਰਕਰ ਗੋਤਮ ਗੋਇਲ ਅਤੇ ਮਨੀ ਸ਼ਰਮਾ ਨੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸੜਕ ਦੁਰਘਟਨਾ ਦੇ ਕਾਰਨ ਤਿੰਨ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਦਾਖ਼ਲ ਕਰਵਾਇਆ ਗਿਆ।ਜਿਨ੍ਹਾਂ ਵਿੱਚ ਇਕ ਔਰਤ ਗੀਤਾ ਰਾਣੀ (50) ਪਤਨੀ ਪ੍ਰਭੂ ਵਾਸੀ ਰਾਜਸਥਾਨ ਮਾਲ ਗੋਦਾਮ ਵਾਲੀ ਗਲੀ ਵਿਚ ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋਈ। ਸੰਤਪੁਰਾ ਰੋਡ `ਤੇ ਦੋ ਮੋਟਰਸਾਈਕਲ ਸਵਾਰ ਕਪਿਲ (17) ਅਤੇ ਰਾਜਨ ਸ਼ਰਮਾ (23) ਜੀਪ ਨਾਲ ਟੱਕਰਾਉਣ ਕਾਰਨ ਜ਼ਖਮੀ ਹੋ ਗਏ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media