Tuesday, July 7, 2026

ਭਿੰਡੀਸੈਦਾਂ ਦੇ ਬਾਕਸਿੰਗ ਖਿਡਾਰੀਆਂ ਨੂੰ ਖੇਡ ਪ੍ਰਮੋਟਰ ਨੇ ਵੰਡੇ ਟ੍ਰੈਕ ਸੂਟ

ਖੇਡ ਪ੍ਰਮੋਟਰ ਹਰਪ੍ਰੀਤ ਸਿੰਘ ਤੇ ਜੇ.ਪੀ ਸਿੰਘ ਦਾ ਉਪਰਾਲਾ ਅਹਿਮ- ਪ੍ਰਿੰ. ਜਤਿੰਦਰ ਖੁਰਾਨਾ
ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੰਧੂ) – ਦਿਹਾਤੀ ਖੇਡ ਖੇਤਰ ਦੇ ਵਿੱਚ ਬਾਕਸਿੰਗ ਖੇਡ ਦੀ ਹਰਮਨ ਪਿਆਰਤਾ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਦੇ PUNJ0602201926ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ।ਜ਼ਿਲ੍ਹਾ ਐਨ.ਆਈ.ਐਸ ਬਾਕਸਿੰਗ ਕੋਚ ਜੇ.ਪੀ ਸਿੰਘ ਦੀ ਪ੍ਰੇਰਨਾ ਸਦਕਾ ਸਾਬਕਾ ਬਾਕਸਿੰਗ ਖਿਡਾਰੀ ਹਰਪ੍ਰੀਤ ਸਿੰਘ ਦੇ ਵਲੋਂ ਤਹਿਸੀਲ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀਸੈਂਦਾ ਵਿੱਖੇ ਚੱਲ ਰਹੇ ਬਾਕਸਿੰਗ ਸੈਂਟਰ ਵਿਖੇ ਖਿਡਾਰੀਆਂ ਨੂੰ ਟ੍ਰੈਕ ਸੂਟ ਤੇ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਤਾਂ ਜੋ ਹੋਰ ਵੀ ਖਿਡਾਰੀ ਇਸ ਖੇਡ ਵੱਲ ਉਤਸ਼ਾਹਿਤ ਹੋ ਸਕਣ।ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਪ੍ਰਿੰਸੀਪਲ ਜਤਿੰਦਰ ਕੌਰ ਖੁਰਾਨਾ ਨੇ ਬਾਕਸਿੰਗ ਖਿਡਾਰੀ ਤੇ ਖੇਡ ਪ੍ਰਮੋਟਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਬਾਕਸਿੰਗ ਕੋਚ ਜੇ.ਪੀ ਸਿੰਘ ਨੂੰ `ਜੀ ਆਇਆ` ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਸ ਸਰਹੱਦੀ ਖਿੱਤੇ ਵਿੱਚ ਜਿੱਥੇ ਬੇਹਤਰ ਖੇਡ ਸਹੂਲਤਾਂ ਦੀ ਜ਼ਰੂਰਤ ਹੈ ੳੱਥੇ ਖੇਡ ਖੇਤਰ ਦੇ ਵਿੱਚ ਚੁਸਤੀ-ਫੁਰਤੀ ਲਿਆਉਣਾ ਵੀ ਸਮੇਂ ਦੀ ਲੋੜ ਹੈ।ਮੈਡਮ ਖੁਰਾਨਾ ਨੇ ਅੱਗੇ ਕਿਹਾ ਕਿ ਅਜਿਹੇ ਸਿਲਸਿਲੇ ਇਸ ਕੰਮ ਵਿੱਚ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ।ਖੇਡ ਪ੍ਰਮੋਟਰ ਬਾਕਸਰ ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਕੋਚ ਜਸਪ੍ਰੀਤ ਸਿੰਘ ਜੇ.ਪੀ ਨੇ ਸਾਂਝੇ ਤੌਰ ਤੇ ਸਰਹੱਦੀ ਖਿੱਤੇ ਵਿੱਚ ਬਾਕਸਿੰਗ ਖੇਡ ਨੂੰ ਹੋਰ ਵੀ ਉਤਸ਼ਾਹਿਤ ਕਰਨ ਦਾ ਅਹਿਦ ਲਿਆ ਤੇ ਖਿਡਾਰੀਆਂ ਨੂੰ ਵੱਡੀ ਗਿਣਤੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀਸੈਂਦਾ ਦੇ ਬਾਕਸਿੰਗ ਸੈਂਟਰ ਵਿੱਚ ਪੁਜਣ ਦੀ ਅਪੀਲ ਕਰਨ ਦੇ ਨਾਲ-ਨਾਲ ਹਰ ਸੰਭਵ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਦੋਵੇਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਰਸ਼ਪਾਲ ਸਿੰਘ, ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਮਨਿੰਦਰ ਸਿੰਘ ਤੇ ਸਟਾਫ ਮੈਂਬਰ ਹਾਜ਼ਰ ਸਨ।
 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply