Sunday, December 22, 2024

4 ਰੋਜ਼ਾ ਪੰਜਾਬ ਰਾਜ ਸਕੂਲ ਖੇਡਾਂ ਚ ਅੰਮ੍ਰਿਤਸਰ ਦੀਆਂ ਜੁੱਡੋ ਖਿਡਾਰਨਾ ਬਣੀਆਂ ਚੈਂਪੀਅਨ

ਧੀਆਂ ਦੀ ਹੌਂਸਲਾ ਅਫਜ਼ਾਈ ਨਾਲ ਉਨ੍ਹਾਂ ਦੀ ਤਾਕਤ ਤੇ ਲਿਆਕਤ ਵਧਦੀ ਹੈ- ਹਰਪਵਨਪ੍ਰੀਤ ਸੰਧੂ
ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੰਧੂ) – ਫਰੀਦਕੋਟ ਵਿਖੇ ਸੰਪੰਨ ਹੋਈਆਂ ਪੰਜਾਬ ਖੇਡ ਵਿਭਾਗ ਦੀਆਂ ਅੰਡਰ-18 ਸਾਲ ਉਮਰ ਵਰਗ ਦੀਆਂ ਮਹਿਲਾ PUNJ0602201925ਪੰਜਾਬ ਰਾਜ ਸਕੂਲ ਜੁੱਡੋ ਖੇਡ ਪ੍ਰਤੀਯੋਗਤਾਵਾਂ ਦਾ ਚੈਂਪੀਅਨ ਤਾਜ ਅੰਮ੍ਰਿਤਸਰ ਦੇ ਸਿਰ ਸੱਜਿਆ ਹੈ।ਜਦੋਂ ਕਿ ਚੈਂਪੀਅਨ ਟਰਾਫੀ ਤੇ ਵੀ ਕਬਜ਼ਾ ਅੰਮ੍ਰਿਤਸਰ ਦੀਆਂ ਖਿਡਾਰਨਾਂ ਦਾ ਹੀ ਰਿਹਾ।ਜ਼ਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਦੇ ਦਿਸ਼ਾ-ਨਿਰਦੇਸ਼ਾ ਅਤੇ ਇੰਚਾਰਜ ਕੋਚ ਕਰਮਜੀਤ ਸਿੰਘ ਦੀ ਅਗੁਵਾਈ ਦੇ ਵਿੱਚ 4 ਰੋਜ਼ਾ ਸੂਬਾ ਪੱਧਰੀ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਵੱਖ-ਵੱਖ ਭਾਰ ਵਰਗ ਦੀਆਂ ਖਿਡਾਰਨਾ ਨੇ ਬੇਮਿਸਾਲ ਖੇਡ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦਾ ਨਾਮ ਰਾਜ ਖੇਡ ਖਾਕੇ ਤੇ ਚਮਕਾਇਆ ਹੈ।ਇਸ ਦੌਰਾਨ ਪਟਿਆਲਾ ਦੂਸਰੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਜਦੋਂ ਕਿ ਤੀਸਰੇ ਸਥਾਨ ਤੇ ਰਹਿੰਦੇ ਹੋਏ ਲੁਧਿਆਣਾ ਸੈਕੰਡ ਰਨਰਜ਼ਅੱਪ ਰਿਹਾ।ਵਾਪਿਸ ਅੰਮ੍ਰਿਤਸਰ ਪਹੁੰਚਣ `ਤੇ ਮਹਿਲਾਵਾਂ ਦੀ ਜ਼ਿਲ੍ਹਾ ਟੀਮ ਤੇ ਕੋਚ ਕਰਮਜੀਤ ਸਿੰਘ ਦਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਕਿਹਾ ਧੀਆ ਦੀ ਹੌਂਸਲਾ ਅਫਜਾਈ ਕਰਨ ਦੇ ਨਾਲ ਉਨ੍ਹਾਂ ਦੀ ਤਾਕਤ ਤੇ ਲਿਆਕਤ ਵਿੱਚ ਵਾਧਾ ਹੁੰਦਾ ਹੈ।ਅਜੌਕੇ ਦੌਰ ਵਿੱਚ ਧੀਆਂ ਦੀਆਂ ਪ੍ਰਾਪਤੀਆਂ ਦਾ ਗ੍ਰਾਫ ਦਿਨ-ਬ-ਦਿਨ ਉੱਚਾ ਹੁੰਦਾ ਜਾ ਰਿਹਾ ਹੈ।ਜਿਸ ਦੇ ਲਈ ਉਨ੍ਹਾਂ ਦੇ ਖੇਡ ਪ੍ਰਬੰਧਕ, ਸਕੂਲ/ਕਾਲਜ ਪ੍ਰਬੰਧਕ ਤੇ ਮਾਂਪੇ ਵਧਾਈ ਦੇ ਪਾਤਰ ਹਨ।ਉਨ੍ਹਾਂ ਕਿਹਾ ਧੀਆਂ ਨੂੰ ਆਤਮ ਰੱਖਿਆ ਵਾਸਤੇ ਵੀ ਅਜਿਹੀਆਂ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ।ਪੰਜਾਬ ਸਰਕਾਰ, ਖੇਡ ਵਿਭਾਗ ਤੇ ਜ਼ਿਲ੍ਹਾ ਡੀ.ਐਸ.ਓ ਗੁਰਲਾਲ ਸਿੰਘ ਰਿਆੜ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਜੁੱਡੋ ਕੋਚ ਕਰਮਜੀਤ ਸਿੰਘ ਨੇ ਦੱਸਿਆ ਕਿ ਚੈਂਪੀਅਨ ਟੀਮ ਦੀਆਂ ਖਿਡਾਰਨਾਂ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਕੇ ਅਗਲੇਰੀ ਖੇਡ ਪ੍ਰਤੀਯੋਗਤਾ ਲਈ ਰਾਹ ਪੱਧਰਾ ਕਰਨਗੀਆਂ।ਜਦੋਂ ਕਿ ਗੋਲਡ ਮੈਡਲ ਹਾਂਸਲ ਕਰਨ ਵਾਲੀਆਂ ਖਿਡਾਰਨਾਂ ਦਾ ਇੱਕ ਵਿਸ਼ੇਸ਼ ਕੈਂਪ ਵੀ ਲਗਾਇਆ ਜਾਵੇਗਾ।
ਇਸ ਮੌਕੇ ਕੋਚ ਦਲਜੀਤ ਸਿੰਘ, ਕੋਚ ਜੇ.ਪੀ ਸਿੰਘ, ਕੋਚ ਗੁਰਮੀਤ ਸਿੰਘ, ਕੋਚ ਨੀਤੂ ਸੱਭਰਵਾਲ, ਕੋਚ ਰਾਜਵਿੰਦਰ ਕੌਰ, ਕੋਚ ਰਾਜਬੀਰ ਕੌਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply