ਖੇਡ ਪ੍ਰਮੋਟਰ ਹਰਪ੍ਰੀਤ ਸਿੰਘ ਤੇ ਜੇ.ਪੀ ਸਿੰਘ ਦਾ ਉਪਰਾਲਾ ਅਹਿਮ- ਪ੍ਰਿੰ. ਜਤਿੰਦਰ ਖੁਰਾਨਾ
ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੰਧੂ) – ਦਿਹਾਤੀ ਖੇਡ ਖੇਤਰ ਦੇ ਵਿੱਚ ਬਾਕਸਿੰਗ ਖੇਡ ਦੀ ਹਰਮਨ ਪਿਆਰਤਾ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਦੇ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ।ਜ਼ਿਲ੍ਹਾ ਐਨ.ਆਈ.ਐਸ ਬਾਕਸਿੰਗ ਕੋਚ ਜੇ.ਪੀ ਸਿੰਘ ਦੀ ਪ੍ਰੇਰਨਾ ਸਦਕਾ ਸਾਬਕਾ ਬਾਕਸਿੰਗ ਖਿਡਾਰੀ ਹਰਪ੍ਰੀਤ ਸਿੰਘ ਦੇ ਵਲੋਂ ਤਹਿਸੀਲ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀਸੈਂਦਾ ਵਿੱਖੇ ਚੱਲ ਰਹੇ ਬਾਕਸਿੰਗ ਸੈਂਟਰ ਵਿਖੇ ਖਿਡਾਰੀਆਂ ਨੂੰ ਟ੍ਰੈਕ ਸੂਟ ਤੇ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਤਾਂ ਜੋ ਹੋਰ ਵੀ ਖਿਡਾਰੀ ਇਸ ਖੇਡ ਵੱਲ ਉਤਸ਼ਾਹਿਤ ਹੋ ਸਕਣ।ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਪ੍ਰਿੰਸੀਪਲ ਜਤਿੰਦਰ ਕੌਰ ਖੁਰਾਨਾ ਨੇ ਬਾਕਸਿੰਗ ਖਿਡਾਰੀ ਤੇ ਖੇਡ ਪ੍ਰਮੋਟਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਬਾਕਸਿੰਗ ਕੋਚ ਜੇ.ਪੀ ਸਿੰਘ ਨੂੰ `ਜੀ ਆਇਆ` ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਸ ਸਰਹੱਦੀ ਖਿੱਤੇ ਵਿੱਚ ਜਿੱਥੇ ਬੇਹਤਰ ਖੇਡ ਸਹੂਲਤਾਂ ਦੀ ਜ਼ਰੂਰਤ ਹੈ ੳੱਥੇ ਖੇਡ ਖੇਤਰ ਦੇ ਵਿੱਚ ਚੁਸਤੀ-ਫੁਰਤੀ ਲਿਆਉਣਾ ਵੀ ਸਮੇਂ ਦੀ ਲੋੜ ਹੈ।ਮੈਡਮ ਖੁਰਾਨਾ ਨੇ ਅੱਗੇ ਕਿਹਾ ਕਿ ਅਜਿਹੇ ਸਿਲਸਿਲੇ ਇਸ ਕੰਮ ਵਿੱਚ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ।ਖੇਡ ਪ੍ਰਮੋਟਰ ਬਾਕਸਰ ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਕੋਚ ਜਸਪ੍ਰੀਤ ਸਿੰਘ ਜੇ.ਪੀ ਨੇ ਸਾਂਝੇ ਤੌਰ ਤੇ ਸਰਹੱਦੀ ਖਿੱਤੇ ਵਿੱਚ ਬਾਕਸਿੰਗ ਖੇਡ ਨੂੰ ਹੋਰ ਵੀ ਉਤਸ਼ਾਹਿਤ ਕਰਨ ਦਾ ਅਹਿਦ ਲਿਆ ਤੇ ਖਿਡਾਰੀਆਂ ਨੂੰ ਵੱਡੀ ਗਿਣਤੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀਸੈਂਦਾ ਦੇ ਬਾਕਸਿੰਗ ਸੈਂਟਰ ਵਿੱਚ ਪੁਜਣ ਦੀ ਅਪੀਲ ਕਰਨ ਦੇ ਨਾਲ-ਨਾਲ ਹਰ ਸੰਭਵ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਦੋਵੇਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਰਸ਼ਪਾਲ ਸਿੰਘ, ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਮਨਿੰਦਰ ਸਿੰਘ ਤੇ ਸਟਾਫ ਮੈਂਬਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …