Friday, October 30, 2026

ਸਨੀ ਸਹੋਤਾ ਨਮਿਤ ਸਹਿਜ ਪਾਠ ਦਾ ਭੋਗ 8 ਫਰਵਰੀ ਨੂੰ

ਸਮਰਾਲਾ, 7 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਬੀਤੇ ਦਿਨੀਂ ਸਮਰਾਲਾ ਨਿਵਾਸੀ ਸਨੀ ਸਹੋਤਾ ਪੁੱਤਰ ਫਤਹਿ ਸਿੰਘ (ਧੱਤੋ) ਜਿਨ੍ਹਾਂ ਦੀ ਬੀਤੇ ਦਿਨੀਂ PUNJ0702201907ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਦੇ ਨਮਿਤ ਸਹਿਜ ਪਾਠ ਦੇ ਭੋਗ ਅੱਜ 8 ਫਰਵਰੀ ਨੂੰ ਮੇਨ ਚੌਂਕ ਦੇ ਗੁਰੁਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਪਾਏ ਜਾਣਗੇ।ਸਨੀ ਸਹੋਤਾ ਜੋ ਕਿ ਸਮਰਾਲਾ ਸ਼ਹਿਰ ਵਿੱਚ ਕਾਰੋਬਾਰ ਕਰਦੇ ਸਨ, ਬਹੁਤ ਹੀ ਮਿੱਠ ਬੋਲੜੇ ਅਤੇ ਮਿਲਣਸਾਰ ਸਨ।ਉਨਾਂ ਦੇ ਅਚਾਨਕ ਤੁਰ ਜਾਣ ਨਾਲ ਪਰਿਵਾਰ ਤੋਂ ਇਲਾਵਾ ਸਮੁੱਚੇ ਸ਼ਹਿਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ।ਸਨੀ ਸਹੋਤਾ ਦੀ ਅੰਤਿਮ ਅਰਦਾਸ ਵਿੱਚ ਇਲਾਕੇ ਦੀਆਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply