Monday, March 30, 2026

ਨੈਸ਼ਨਲ ਖੇਡਾਂ `ਚ ਪਹਿਲਾ ਸਥਾਨ ਹਾਸਲ ਕਰਨ `ਤੇ ਖਿਡਾਰਨ ਖੁਸ਼ਪ੍ਰੀਤ ਕੌਰ ਦਾ ਭਰਵਾਂ ਸੁਆਗਤ

ਭੀਖੀ, 17 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਵਲੋਂ ਸ਼ਿਰਡੀ (ਮਹਾਰਾਸ਼ਟਰ) ਵਿਖੇ PUNJ1702201911ਹੋਈਆਂ 15ਵੀਆਂ ਨੈਸ਼ਨਲ ਕੁੰਗ-ਫੂ-ਵੁਸ਼ੂ (ਪੁਰਾਤਨ ਮਾਰਸ਼ਲ ਆਰਟ) ਖੇਡਾਂ ਵਿੱਚ ਪਹਿਲਾ ਸਥਾਨ ਹਾਸ਼ਲ ਕਰਕੇ ਆਪਣੇ ਪਿੰਡ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।ਪਿੰਡ ਪਹੁੰਚਣ `ਤੇ ਖੁਸ਼ਪ੍ਰੀਤ ਕੌਰ ਦਾ ਪਿੰਡ ਪੰਚਾਇਤ ਅਤੇ ਸਮੂਹ ਵਾਸੀਆਂ, ਕਲੱਬਾ ਵਲੋਂ ਭਰਵਾਂ ਸੁਆਗਤ ਕੀਤਾ ਗਿਆ।ਇਸ ਅਵਸਰ
ਖੇਡ ਪ੍ਰਤੀ ਜਾਣਕਾਰੀ ਦਿੰਦੇ ਹੋਏ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਭਾਵੇ ਲੋਕਾਂ ਲਈ ਇਹ ਖੇਡ ਨਵੀ ਜਾਪਦੀ ਹੈ, ਪੰਤੂ ਮਾਰਸ਼ਲ ਆਰਟ ਅਧਾਰਤ ਇਹ ਖੇਡ ਜੁਡੋ, ਕਰਾਟੇ ਅਤੇ ਬਾਕਸਿੰਗ ਦੀ ਜਨਨੀ ਹੈ।ਉਨ੍ਹਾਂ ਦੱਸਿਆ ਕਿ ਇਸ ਖੇਡ ਲਈ ਜਿਥੇ ਜਿਸਮਾਨੀ ਤਾਕਤ ਲਾਜ਼ਮੀ ਹੈ, ਉਥੇ ਮਾਨਸਿਕ ਇਕਾਗਰਤਾ ਅਤਿ ਅਹਿਮ ਹੈ।ਖਿਡਾਰਨ ਨੇ ਕਿਹਾ ਕਿ ਉਹ ਆਪਣੇ ਕੋਚ ਪਰਮਜੀਤ ਕ੍ਰਿਸ਼ਨ ਅਤੇ ਮੈਡਮ ਨਵਜੋਤ ਕੋਰ ਦੀ ਨਿਗਰਾਨੀ ਹੇਠ ਨਿਰੰਤਰ ਅਭਿਆਸ ਕਰਕੇ ਖੇਡ ਨੂੰ ਹੋਰ
ਬਾਰੀਕੀ ਨਾਲ ਸਿੱਖ ਰਹੀ ਹਾਂ।
PUNJ1702201912ਸਨਮਾਨ ਸਮਾਰੋਹ ਵਿੱਚ ਸਰਪੰਚ ਗੁਰਮੇਲ ਕੌਰ, ਪੰਚ ਹਾਕਮ ਸਿੰਘ, ਪੰਚ ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਸਮਾਜ ਸੇਵੀ ਜਸਵੀਰ ਕੌਰ ਸਟਾਰ ਯੂਥ ਕਲੱਬ ਦੇ ਪ੍ਰਧਾਨ ਬਹਾਦਰ ਖਾਂ, ਪਰਵਿੰਦਰ ਸਿੰਘ ਕੂੰਨਰ, ਪੰਚ ਹਰਬੰਸ ਸਿੰਘ, ਸਰਪੰਚ ਜੀਤਾ ਸਿੰਘ ਜੱਸੜ, ਸਾਬਕਾ ਸਰਪੰਚ ਤਰਲੋਚਨ ਸਿੰਘ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply