Monday, March 30, 2026

ਡੀ.ਏ.ਵੀ ਕਾਲਜ ਵਿਖੇ 64ਵੇਂ ਸਪੋਰਟਸ ਤੇ ਐਥਲੈਕਟਿਕਸ ਮੀਟ ਅਰੰਭ

ਅੰਮ੍ਰਿਤਸਰ, 17 ਫਰਵਰੀ – (ਪੰਜਾਬ ਪੋਸਟ – ਜਸਬੀਰ ਸਿੰਘ ਸੱਗੂ) – ਸਿੱਖਿਆ, ਖੇਡ ਤੇ ਰਾਸ਼ਟਰ ਭਗਤੀ ਦੇ ਸੰਦੇਸ਼ ਨਾਲ ਡੀ.ਏ.ਵੀ ਕਾਲਜ ਦੇ ਸ਼ਾਸਤਰੀ ਨਗਰ PUNJ1702201913ਸਥਿਤ ਸਪੋਰਟਸ ਕੰਪਲੇਕਸ ਵਿਖੇ 64ਵੇਂ ਸਪੋਰਟਸ ਤੇ ਐਥਲੈਟਿਕਸ ਮੀਟ ਅਰੰਭ ਹੋ ਗਈ।ਜਿਸ ਵਿੱਚ ਸੰਸਦ ਗੁਰਜੀਤ ਸਿੰਘ  ਔਜਲਾ ਔਜਲਾ ਬਤੌਰ ਮੁੱਖ ਮਹਿਮਾਨ ਸ਼ਮਾਲ ਹੋਏ।ਖੇਡ ਮੈਦਨ ਵਿੱਚ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਪ੍ਰਬੰਧ ਕੀਤਾ ਗਿਆ।ਜਿੰਨਾਂ ਵਿੱਚ ਸ਼ਾਟਪੁਟ, ਹਾਈ ਜੰਪ, 100 ਮੀਟਰ ਤੇ 2੦੦ ਮੀਟਰ ਦੌੜ, ਡਿਸਕਸ ਥਰੋ, ਸਕਿਪਿੰਗ ਰੇਸ, ਸਲੋ ਸਾਈਕਲਿੰਗ ਰੇਸ, ਸ਼ਾਟਪੁਟ, ਓਬਸਟੈਕਲ ਰੇਸ, ਸਪੂਨ ਐਂਡ ਪੋਟੈਟੋ ਰੇਸ ਆਦਿ ਵੀ ਸ਼ਾਮਲ  ਸਨ।ਪ੍ਰੋ. ਪਰਮਜੀਤ ਸਿੰਘ ਰੰਧਾਵਾ ਨੇ ਸਟੇਜ ਦਾ ਸੰਚਾਲਨ ਕੀਤਾ ।ਜੇਤੂਆਂ ਨੂੰ ਇਨਾਮਾਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
PUNJ1702201914ਮੁੱਖ ਮਹਿਮਾਨ ਔਜਲਾ ਨੇ ਆਪਣੇ ਸੰਬੋਧਨ `ਚ ਕਾਲਜ ਦੇ ਸਪੋਰਟਸ ਵਿਭਾਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਅਜਿਹੇ ਖੇਡ ਮੁਕਾਬਲੇ ਜਰੂਰ ਹੋਣੇ ਚਾਹੀਦੇ ਹਨ।ਖੇਡਾਂ ਨਾਲ ਵਿਦਿਆਰਥੀਆਂ ਦੀ ਸ਼ਖਸ਼ੀਅਤ ਦਾ ਵਿਕਾਸ ਹੁੰਦਾ ਹੈ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਵਲੋਂ ਖੇਡਾਂ ਵਿੱਚ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ, ਡਾ. ਦਰਸ਼ਨਦੀਪ ਅਰੋੜਾ ਮੁੱਖੀ ਕਾਲਜ ਸਪੋਰਟਸ ਬੋਰਡ, ਡਾ. ਬੀ.ਬੀ ਯਾਦਵ ਪ੍ਰਧਾਨ ਫਿਜਿਕਲ ਐਜੂਕੇਸ਼ਨ ਤੇ ਸਪੋਰਟਸ ਵਲੋਂ ਕਾਲਜ ਅਧਿਆਪਕਾਂ ਸਮੇਤ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।ਐਡਵੋਕੇਟ ਸੁਦਰਸ਼ਨ ਕਪੂਰ ਅਤੇ ਵੀ.ਪੀ ਲਖਨਪਾਲ ਮੈਂਬਰ ਲੋਕਲ ਮੈਨੇਜਿੰਗ ਕਮੇਟੀ ਮੈਂਭਰਾਂ ਨੇ ਵੇਦ ਮੰਤਰਾਂ ਦਾ ਉਚਾਰਨ ਕੀਤਾ।ਮੁੱਖ ਮਹਿਮਾਨ ਨੇ ਦੇਸ਼ ਭਗਤੀ ਦੀਆਂ ਧੁਨਾਂ `ਤੇ ਐਨ.ਸੀ.ਸੀ ਕੈਡੇਟਾਂ, ਐਨ.ਐਸ.ਐਸ ਵਾਲੰਟੀਅਰਾਂ ਤੇ ਪੰਜਾਬ ਪੁਲਿਸ ਬੈਂਡ ਕੋਲੋ ਮਾਰਚ ਪਾਸਟ ਦੀ ਸਲਾਮੀ ਲਈ।ਡੀ.ਏ.ਵੀ ਗਾਣ ਤੋਂ ਬਾਅਦ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ।ਕਾਲਜ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਓਲੰਪਿਕ ਮਸ਼ਾਲ ਦਾ ਚੱਕਰ ਲਗਾ ਕੇ ਖੇਡਾਂ ਦਾ ਸ਼ੁਭਆਰੰਭ ਕੀਤਾ ।  
    ਇਸ ਮੌਕੇ ਡਾ. ਰਜਨੀ ਖੰਨਾ, ਰਜਿਸਟਰਾਰ ਜੀ.ਐਸ ਸਿੱਧੂ, ਵਾਈਸ ਪ੍ਰਿੰਸੀਪਲ  ਅਤੇ ਪ੍ਰੈਜੀਡੈਂਟ ਸਪੋਰਟਸ ਬੋਰਡ ਡਾ. ਦਰਸ਼ਨਦਵੀਪ, ਸੈਕਟਰੀ ਸਪੋਰਟਸ ਬੋਰਡ ਡਾ. ਬੀ.ਬੀ ਯਾਦਵ, ਜਾਇੰਟ ਸੈਕਟਰੀ ਡਾ. ਵਿਕਾਸ ਭਰਦਵਾਜ ਆਦਿ ਦਾ ਅੀਹਮ ਯੋਗਦਾਨ ਰਿਹਾ।        

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply