Sunday, July 26, 2026

ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ

PPN0103201904ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬੀਤੀ ਰਾਤ ਡੱਬਵਾਲੀ ਰੇਲਵੇ ਲਾਈਨ ’ਤੇ ਪਿੰਡ ਮੁਹਾਲਾਂ ਨਜ਼ਦੀਕ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਿਸ ਦੀ ਸੂਚਨਾ ਸਹਾਰਾ ਜਨ ਸੇਵਾ ਨੂੰ ਮਿਲੀ ਅਤੇ ਮੌਕੇ ’ਤੇ ਪਹੰੁਚੇ ਸਹਾਰਾ ਵਰਕਰ ਸੰਦੀਪ ਗਿੱਲ ਅਤੇ ਅਸ਼ੋਕ ਗੋਇਲ ਨੇ ਥਾਣਾ ਜੀ ਆਰ ਪੀ ਨੂੰ ਸੂਚਿਤ ਕੀਤਾ।ਘਟਨਾ ਸਥਾਨ ’ਤੇ ਪਹੰੁਚੀ ਪੁਲਿਸ ਪਾਰਟੀ ਨੇ ਘਟਨਾ ਦੀ ਜਾਂਚ ਕੀਤੀ, ਜਿਸ ਤੋਂ ਪਤਾ ਲੱਗਿਆ ਕਿ ਉਕਤ ਲਾਸ਼ ਹਰਵਿੰਦਰ ਸਿੰਘ ਵਾਸੀ ਯੋਧਾ ਦੇਸ਼ੂ ਦੀ ਹੈ, ਜਿਸ ਦੀ ਗੱਡੀ ਘਟਨਾ ਸਥਾਨ ਤੋਂ ਦੂਰ ਖੜ੍ਹੀ ਸੀ।ਸਹਾਰਾ ਟੀਮ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੰੁਚਾਇਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗੇਗਾ ਕਿ ਇਹ ਦੁਰਘਟਨਾ ਹੈ ਜਾਂ ਆਤਮਹੱਤਿਆ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply