ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)- ਖ਼ਾਲਸਾ ਕਾਲਜ ਵਿਖੇ “ਭੌਤਿਕ ਵਿਗਿਆਨ ਦੇ ਖੇਤਰ ’ਚ ਨਵੀਆਂ ਖੋਜ਼ਾਂ” ਵਿਸ਼ੇ ’ਤੇ ਭੌਤਿਕ ਵਿਗਿਆਨ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ 5ਵੀਂ ਨੈਸ਼ਨਲ ਕਾਨਫ਼ਰੰਸ ਦਾ ਆਯੋਜਨ ਕੀਤਾ।ਜਿਸ ’ਚ ਵੱਖ-ਵੱਖ ਅਦਾਰਿਆਂ ਤੋਂ ਆਏ ਲਗਭਗ 200 ਸਾਇੰਸਦਾਨਾਂ ਨੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਕਾਨਫਰੰਸ ’ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਾ. ਮਨੀਸ ਦੇਵ ਸ਼ਰਮਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਡਾ. ਬੀਰ ਬਿਕਰਮ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਡਾ. ਮਨੀਸ ਦੇਵ ਸ਼ਰਮਾ ਨੇ ਇਲੈਕਟਰੋਨਿਕਸ ਦੇ ਖੇਤਰ ’ਚ ਆਈ ਕ੍ਰਾਂਤੀ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ।ਉਨ੍ਹਾਂ ਨੇ ਐਲ.ਈ.ਡੀ ਦੀ ਵਰਤੋਂ ਦੇ ਨਾਲ ਮਾਈਕ੍ਰੋਕੰਟਰੋਲਰ, ਮਾਈਕਰੋਪ੍ਰੋਸੈਸਰ ਤੇ ਡਿਸਪਲੇ ਸਿਸਟਮ ’ਚ ਆਈ ਤਬਦੀਲੀ ਬਾਰੇ ਜਾਣਕਾਰੀ ਦਿੱਤੀ।ਡਾ. ਬੀਰਬਿਕਰਮ ਸਿੰਘ ਨੇ ਪ੍ਰਮਾਣੂ ਵਿਗਿਆਨ ਦੇ ਅਧਿਐਨ ਦੇ ਵਿਸ਼ੇ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਰੇਡੀਓ ਐਕਟਿਵੀਟੀ ਦੀ ਖੋਜ ਨੂੰ ਅੱਜ ਦੇ ਪ੍ਰਮਾਣੂ ਪ੍ਰਯੋਗਸ਼ਾਲਾ ’ਚ ਚੱਲ ਰਹੇ ਖੋਜ ਕਾਰਜਾਂ ਨਾਲ ਜੋੜਿਆ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਾਨਫਰੰਸ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਕਾਨਫਰੰਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਖੋਜ਼ਾਂ ਅਤੇ ਉਨ੍ਹਾਂ ਦੀ ਉਦਯੋਗਿਕ ਖੇਤਰ ’ਚ ਹੋ ਰਹੀ ਵਰਤੋਂ ਬਾਰੇ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਵਿਦਿਆਰਥੀਆਂ ਨੂੰ ਕਿਤਾਬੀ ਵਿਸ਼ਿਆਂ ਤੋਂ ਇਲਾਵਾ ਉਨ੍ਹਾਂ ਦੇ ਗਿਆਨ ’ਚ ਵਾਧਾ ਕਰਦੇ ਹਨ, ਉਥੇ ਉਨ੍ਹਾਂ ਨੂੰ ਉਦਯੋਗਿਕ ਖੇਤਰ ’ਚ ਉਪਯੋਗ ਹੋ ਰਹੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੰਦੇ ਹਨ।
ਇਸ ਮੌਕੇ ਡਾ. ਐਮ.ਐਸ ਬਤਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਕਾਨਫਰੰਸ ਵਿੱਚ ਡਾ. ਹਰਵਿੰਦਰ ਕੌਰ, ਡਾ. ਤਮਿੰਦਰ ਸਿੰਘ, ਡਾ. ਗੁਰਪ੍ਰਤਾਪ ਸਿੰਘ, ਪ੍ਰੋ. ਗੁਰਸ਼ਰਨ ਕੌਰ, ਡਾ. ਸੰਜੀਤ ਅੰਮ੍ਰਿਤਾ ਕੌਰ, ਡਾ. ਇਕਬਾਲ ਸਿੰਘ, ਡਾ. ਮੋਹਨ ਸਿੰਘ, ਡਾ. ਗੁਰਿੰਦਰਪਾਲ ਸਿੰਘ, ਡਾ. ਜੋਗਾ ਸਿੰਘ, ਡਾ. ਕਮਲਪ੍ਰੀਤ ਕੌਰ, ਡਾ. ਪਰਵਿੰਦਰ ਕੌਰ, ਡਾ. ਪਰਮਿੰਦਰ ਸਿੰਘ, ਪ੍ਰੋ. ਵਨੀਤਾ ਨਾਰੰਗ, ਡਾ. ਵੰਦਨਾ, ਪ੍ਰੋ. ਹਰਪ੍ਰੀਤ ਕੌਰ ਮੌਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media