ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਗਰੀ ਦੇ ਉਘੇ ਪਤੰਗ ਚੈਂਪੀਅਨ ਜਸਵੰਤ ਸਿੰਘ ਗਿਆਨੀ ਨੂੰ ਬੀਤੇ ਦਿਨੀ ਮਿਊਂਸਪਲ
ਕਾਰਪੋਰੇਸ਼ਨ ਚੰਡੀਗੜ੍ਹ ਅਤੇ ਅਨਵਾਇਰਮੈਂਟ ਸੋਸਾਇਟੀ ਆਫ ਇੰਡੀਆ ਚੰਡੀਗੜ੍ਹ ਵਲੋਂ ਸੀਸ਼ਾ ਰਹਿਤ ਸੂਤੀ ਡੋਰ ਨਾਲ ਪਤੰਗਬਾਜੀ `ਚ ਦਿਖਾਈ ਕਲਾ ਲਈ ਸਨਮਾਨਿਤ ਕੀਤਾ ਗਿਆ।ਸੋਸਾਇਟੀ ਦੇ ਸਕੱਤਰ ਐਨ.ਕੇ ਝਿੰਗਨ ਵਲੋਂ ਨਕਦ ਇਨਾਮੀ ਰਾਸ਼ੀ ਅਤੇ ਯਾਦਗਾਰੀ ਚਿੰਨ ਦੇ ਕੇ ਜਸਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਾਸ਼ਣ ਵਿਚ ਨਵੇਂ ਉਭਰ ਰਹੇ ਪਤੰਗਬਾਜਾਂ ਨੂੰ ਚਾਈਨਾ ਦੀ ਜਾਨਲੇਵਾ ਡਰੈਗਨ ਡੋਰ ਦੇ ਨੁਕਸਾਨ ਦੱਸਦੇ ਹੋਏ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media