ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਟਾਰ ਹੈਲਥ ਅਤੇ ਅਲਾਈਡ ਇਨਸ਼ੁਰੈਂਸ ਦੇ ਸੀਨੀਅਰ ਸੇਲਜ਼ ਮੈਨੇਜਰ ਰੁਮਿੰਦਰ ਸਿੰਘ ਵਲੋਂ
ਸਥਾਨਕ ਰੈਸਟੋਰੈਂਟ ਵਿਖੇ ਐਡਵਾਈਜ਼ਰ ਮੀਟ ਕਰਵਾਈ ਗਈ।ਜਿਸ ਵਿੱਚ ਅੰਮ੍ਰਿਤਸਰ ਦੇ ਬਰਾਂਚ ਮੈਨੇਜਰ ਰੋਹਿਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਿੰਨਾਂ ਨੇ ਸਟਾਰ ਹੈਲਥ ਦੀ ਸੀਨੀਅਰ ਸਿਟੀਜ਼ਨ ਅਤੇ ਕੌਂਬੋ ਪਾਲਸੀ ਬਾਰੇ ਜਾਣਕਾਰੀ ਦਿੱਤੀ।ਇਸ ਮੀਟ ਦੌਰਾਨ ਸਾਲ 2018 ਦੇ ਸੇਲਜ਼ ਟੀਚੇ ਪੂਰੇ ਕਰਨ ਵਾਲੇ ਪੰਜ ਐਡਵਾਈਜ਼ਰਾਂ ਗੁਰਪ੍ਰੀਤ ਸਿੰਘ, ਸੁਨੀਲ ਪੁਰੀ, ਮੋਨਿਕਾ ਅਰੋੜਾ, ਮਮਤਾ ਨਈਅਰ ਅਤੇ ਇੰਦਰਜੀਤ ਭੰਡਾਰੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਦੀ ਰਸਮ ਮੈਨੇਜਰ ਰੋਹਿਤ ਕੁਮਾਰ ਤੇ ਸੀਨੀਅਰ ਸੇਲਜ਼ ਮੈਨੇਜਰ ਰੁਮਿੰਦਰ ਸਿੰਘ ਨੇ ਨਿਭਾਈ।ਇਸ ਮੀਟ ਵਿੱਚ ਹੋਰਨਾ ਤੋਂ ਇਲਾਵਾ ਜਸਪ੍ਰੀਤ ਕੌਰ, ਚੰਦਰ ਭੂਸ਼ਨ ਸ਼ਰਮਾ, ਨਿਰਮਲ ਭਾਟੀਆ, ਵਰੁਣ ਖੰਨਾ, ਜਸਬੀਰ ਸਿੰਘ, ਵਿਨੋਦ ਕੁਮਾਰ, ਮਮਤਾ, ਫਲਾਵਰਦੀਪ ਸਿੰਘ, ਪ੍ਰੇਮ ਖੰਨਾ, ਵਰਿੰਦਰਜੀਤ ਸਿੰਘ, ਮਾਨਸੀ ਸੇਠ, ਇੰਦਰਜੀਤ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਅਰਵਿੰਦਰ ਸਿੰਘ, ਰਵਿੰਦਰ ਸਿੰਘ, ਰੋਹਿਤ ਖੁੱਲਰ ਅਤੇ ਮੋਨਿਕਾ ਅਰੋੜਾ ਆਦਿ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media