ਸ੍ਰੀ ਦੁਰਗਿਆਨਾ ਮੰਦਰ ਦੀ ਕਰਨਗੇ ਕਾਰ ਸੇਵਾ ਦਾ ਸ਼ੁਭਆਰੰਭ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅੱਜ ਪਿੰਡ ਚਵਿੰਡਾ ਕਲਾਂ ਬਲਾਕ ਹਰਸ਼ਾ ਛੀਨਾ ਵਿਖੇ ਜ਼ਿਲਾ
ਅੰਮ੍ਰਿਤਸਰ ਅਧੀਨ ਆਉਦੇ ਪਿੰਡਾਂ ਦੇ ਲੋਕਾਂ ਨੂੰ ਆਰਸੈਨਿਕ ਰਹਿਤ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਵਿਭਾਗ ਵਲੋ ਚਲਾਏੋ ਜਾ ਰਹੇ ਪ੍ਰਜੈਕਟ ਦਾ ਨੀਹ ਪੱਥਰ ਰੱਖਣਗੇ।ਇਸ ਪ੍ਰਾਜੈਕਟ ਨਾਲ ਬਲਾਕ ਚੌਗਾਵਾਂ, ਅਜਨਾਲਾ, ਹਰਸ਼ਾ ਛੀਨਾ, ਅਤੇ ਅਟਾਰੀ ਦੀ ਤਕਰੀਬਨ 155307 ਆਬਾਦੀ ਨੂੰ ਸੁਰੱਖਿਅਤ ਪਾਣੀ ਮੁਹੱਈਆ ਹੋਵੇਗਾ ਅਤੇ ਜਿਸ ਤੇ 154.15 ਕਰੋੜ ਖਰਚ ਹੋਣਗੇ।
ਮੁੱਖ ਮੰਤਰੀ ਪੰਜਾਬ ਇਸ ਤੋ ਇਲਾਵਾ ਵਰਲਡ ਬੈਕ ਪ੍ਰਜੈਕਟ ਤਹਿਤ ਪਾਇਲਟ ਪ੍ਰਾਜੈਕਟ ਦੇ ਤੌਰ `ਤੇ ਬੱਢਾ ਥੇਹ, ਗੋਰੇ ਨੰਗਲ ਅਤੇ ਚੱਕ ਕਮਾਲ ਖਾਂ ਵਿਖੇ 60.21 ਲੱਖ ਰੁਪਏ ਦੀ ਲਾਗਤ ਨਾਲ ਰੈਟਰੋਫਿਟਿਡ ਆਰਸੈਨਿਕ ਪਲਾਂਟ ਦਾ ਵੀ ਨੀਹ ਪੱਥਰ ਰੱਖਣਗੇ।ਇਸੇ ਤਰਾਂ ਮੁੱਖ ਮੰਤਰੀ ਪੰਜਾਬ ਵਲੋ ਨਾਬਾਰਡ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਜਲ ਸਪਲਾਈ ਯੋਜਨਾ ਜਿਸ ਅਧੀਨ ਬੁੱਢਾ ਥੇਹ ਬਲਾਕ ਰਈਆ ਦੇ 3 ਪਿੰਡ ਕਵਰ ਹੋਣਗੇ, ਜਿਸ `ਤੇ 15.57 ਕਰੋੜ ਰੁਪਏ ਦਾ ਨੀਹ ਪੱਥਰ ਅਤੇ 6 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਹਾਈ ਟੈਕ ਜ਼ਿਲਾ੍ਹ ਪੱਧਰੀ ਪਾਣੀ ਟੈਸਟਿੰਗ ਲੈਬ ਅਤੇ ਨੀਤੀ ਆਯੋਗ ਦੀ ਸਹਾਇਤਾ ਨਾਲ ਆਰਸੈਨਿਕ ਰਿਮੂਵਲ ਪਲਾਂਟ ਜਿਸ ਅਧੀਨ ਬਲਾਕ ਚੌਗਾਵਾਂ ਹਰਸ਼ਾ ਛੀਨਾ, ਵੇਰਕਾ, ਤਰਸਿੱਕਾ ਦੇ 61 ਪਿੰਡ ਨੂੰ ਫਾਇਦਾ ਹੋਵੇਗਾ ਦਾ ਵੀ ਨੀਹ ਪੱਥਰ ਰੱਖਣਗੇ।ਇਸ ਤੋਂ ਪਹਿਲਾਂ ਉਹ ਸ੍ਰੀ ਦੁਰਗਿਆਨਾ ਮੰਦਰ ਦੇ ਸਰੋਵਰ ਦੀ ਹੋਣ ਵਾਲੀ ਕਾਰ ਸੇਵਾ ਦਾ ਸ਼ੁਭ ਆਰੰਭ ਕਰਨਗੇ।
ਇਸ ਮੌਕੇ ਉਨਾਂ੍ਹ ਦੇ ਨਾਲ ਜਲ ਸਪਲਾਈ ਮੰਤਰੀ ਪੰਜਾਬ ਸ੍ਰੀਮਤੀ ਰਜੀਆ ਸੁਲਤਾਨਾ ਅਤੇ ਮਾਲ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸਰਕਾਰੀਆਂ ਵੀ ਹੋਣਗੇ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media