ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ 6 ਅਪ੍ਰੈਲ ਨਿਯਤ ਕੀਤੀ
ਗਈ ਹੈ।ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਹਨਾਂ ਮੈਂਬਰਾਂ ਦੀ ਚੋਣ ਮਿਥੇ ਹੋਏ ਨਿਯਮਾਂ ਅਨੁਸਾਰ ਚੀਫ ਖ਼ਾਲਸਾ ਦੀਵਾਨ, ਸਿੰਘ ਸਭਾਵਾਂ ਤੇ ਦੀਵਾਨ, ਵਿਦਿਅਕ ਆਸ਼ਰਮ ਅਤੇ ਰਜਿਸਟਰਡ ਸਿੱਖ ਗ੍ਰੈਜੂਏਟਸ ਵਿਚੋਂ ਕੀਤੀ ਜਾਵੇਗੀ।ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਚੋਣ ਪ੍ਰੋਗਰਾਮ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਚੋਣਾਂ ਲਈ ਵੋਟਰ ਬਨਣ ਤੇ ਫਾਰਮ ਪਹੁੰਚਾਉਣ ਦੀ ਆਖਰੀ ਮਿਤੀ 16-03-2019 ਤੱਕ ਹੈ ਅਤੇ 19-03-2019 ਨੂੰ ਸਬੰਧਤ ਸਿੰਘ ਸਭਾਵਾਂ ਤੇ ਗੁਰਦੁਆਰੇ/ ਸਿੱਖ ਵਿਦਿਅਕ ਅਦਾਰੇ ਅਤੇ ਰਜਿਸਟਰਡ ਗ੍ਰੈਜੂਏਟਾਂ ਦੀ ਸੂਚੀ ਦੀ ਸਕਰੂਟਨੀ ਕਰਕੇ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ। ੁਮੀਦਵਾਰ ਦੇ ਨੌਮੀਨੇਸ਼ਨ ਪੇਪਰ ਤਾਈਦ ਕਰਾ ਕੇ ਹਰ ਪੱਖੋਂ ਮੁਕੰਮਲ ਕਰਕੇ ਰਿਟਰਨਿੰਗ ਅਫਸਰ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਨੂੰ ਨਿੱਜੀ ਰੂਪ ਵਿਚ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 21-03-2019 ਹੈ ਅਤੇ ਨਾਵਾਂ ਦੀ ਵਾਪਸੀ 23-03-2019 ਤੱਕ ਹੋ ਸਕਦੀ ਹੈ।06-04-2019 ਸ਼ਾਮ 04.00 ਤਕ ਬੈਲਟ ਪੇਪਰ ਵਾਪਸ ਰਿਟਰਨਿੰਗ ਅਫਸਰ ਤੱਕ ਵਸੂਲ ਹੋਣ ਉਪਰੰਤ ਉਸੇ ਦਿਨ ਵੋਟਾਂ ਦੀ ਗਿਣਤੀ ਅਤੇ ਚੋਣ ਦਾ ਐਲਾਨ ਕਰ ਦਿੱਤਾ ਜਾਵੇਗਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media