ਜੰਮਣ-ਜਿਉਣ ਦਾ ਦਿਉ ਅਧਿਕਾਰ ਮੀਆਂ ।
ਇਹੀਉ ਨਾਰੀ ਦਾ ਅਸਲ ਸਤਿਕਾਰ ਮੀਆਂ ।
ਕੰਜਕਾਂ-ਦੇਵੀਆਂ ਬਿਨਾਂ ਸ਼ੱਕ ਪੂਜੀ ਜਾਈਂ,
ਐਪਰ ਧੀਅ ਨਾ ਕੁੱਖ `ਚ ਮਾਰ ਮੀਆਂ ।
ਦੀਵੇ ਆਟੇ ਦੇ ਸਾਂਭ-ਸਾਂਭ ਕਿਥੇ ਰੱਖਾਂ ?
ਚੂੰਡੇ ਮਾਸ ਕਾਲੇ ਕਾਵਾਂ ਦੀ ਡਾਰ ਮੀਆਂ ।
ਜਾ ਕੇ ਆਸ਼ਰਮ ਤਰਸ ਜਿਹਾ ਖਾਈ ਜਾਏਂ,
ਮਾਂ ਆਪਣੀ ਦੀ ਹਿੱਕ ਵੀ ਠਾਰ ਮੀਆਂ ।
ਮੜ੍ਹੀਆਂ ਤੱਕ ਹੈ ਮੋਢਿਆਂ ਉਤੇ ਜਾਣਾ,
ਮੰਗੇ ਦਾਜ `ਚ ਤੂੰ ਮਹਿੰਗੀ ਕਾਰ ਮੀਆਂ ।
ਜ਼ਿੰਮੇਵਾਰੀ ਨਾਲ ਦਿਉ ਧੀਆਂ ਨੂੰ ਸੁਰੱਖਿਆ,
`ਮਨ ਕੀ ਬਾਤ` ਨਾਲ ਰਹੇ ਹੋ ਸਾਰ ਮੀਆਂ ।
ਆਪਣੇ ਹੱਕਾਂ ਦੀ ਰਾਖੀ ਲਈ ਜਾਗ ਨਾਰੀ,
ਰੂਪ ਲਵੇਗੀ ਚੰਡੀ ਦਾ ਧਾਰ ਮੀਆਂ ।
ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ – 98552 07071