ਜਿੰਨਾ ਚਿਰ ਨਾ ਜੜ੍ਹ ਨੂੰ ਫੜ੍ਹ ਹੋਇਆ, ਨਾ ਹੋਣਾ ਸਿੱਖਿਆ `ਚ ਸੁਧਾਰ ਮੀਆਂ ।
ਅਖਾੜਾ ਬਣੀ ਜੇ ਰਹੀ ਤਜ਼ੱਰਬਿਆਂ ਦਾ, ਵਧਦਾ ਜਾਏਗਾ ਸਿੱਖਿਆ `ਤੇ ਭਾਰ ਮੀਆਂ ।
ਸਿਆਲ ਲੰਘਿਆ ਮਿਲੀ ਨਾ ਹੁਣ ਤੱਕ ਵਰਦੀ, ਟੈਂਡਰ ਕੱਢ-ਕੱਢ ਰਹੇ ਹੋ ਸਾਰ ਮੀਆਂ ।
ਅਧਿਆਪਕ ਨੂੰ ਗੁਰੂ ਨਾ ਰਹਿਣ ਦਿੱਤਾ, ਲਾਈਆਂ ਡਿਊਟੀਆਂ ਤੁਸੀਂ ਬੇਸ਼ੁਮਾਰ ਮੀਆਂ ।
ਨਾ ਕੰਮ ਦੀ ਸੁਰੱਖਿਆ ਨਾ ਬੁੱਢਾਪੇ ਦੀ ਡੰਗੋਰੀ, ਕਾਹਦੇ ਸਿਰ `ਤੇ ਕਰਨ ਇਤਬਾਰ ਮੀਆਂ ?
ਖਾਲੀ ਪੋਸਟਾਂ, ਬੇਰੁਜ਼ਗਾਰ ਹੱਕ ਮੰਗਣ, ਤੁਸੀਂ ਮਾਰਦੇ ਹੋ ਲਾਠੀ ਦੀ ਮਾਰ ਮੀਆਂ ।
ਚਾਹੁੰਦੇ ਦਿਲੋਂ ਜੇ ਕੋਈ ਸੁਧਾਰ ਕਰਨਾ, ਕਰ ਦਿਉ ਸਕੂਲ ਸਾਰੇ ਇਕਸਾਰ ਮੀਆਂ ।
ਕਦੇ ਡੰਡੇ ਦੇ ਜੋਰ `ਤੇ ਨਹੀਂ ਜਿੱਤ ਹੁੰਦੇ, ਦਿਲ ਜਿੱਤਣੇ ਪੈਂਦੇ ਨੇ ਨਾਲ ਪਿਆਰ ਮੀਆਂ ।
ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ – 98552 07071