Tuesday, November 24, 2026

ਅੰਦਰੂਨ ਸ਼ਹਿਰ `ਚ ਹੋਵੇਗੀ ਡੋਰ-ਟੂ-ਡੋਰ ਕੂੜੇ ਦੀ ਲਿਫਟਿੰਗ – ਗੱਡੀਆਂ ਨੂੰ ਦਿਖਾਈ ਝੰਡੀ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੰਦਰੂਨ ਸ਼ਹਿਰ ਦੀਆਂ 4 ਵਾਰਡਾਂ ਵਿੱਚ ਕੂੜੇ ਦੀ ਲਿਫਟਿੰਗ PUNJ1103201907ਸ਼ੁਰੂ ਕਰਨ ਲਈ ਕੂੜ ਚੁੱਕਣ ਵਾਲੀਆਂ ਗੱਡੀਆਂ ਨੂੰ ਨਿਗਮ ਦਫਤਰ ਰਣਜੀਤ ਐਵਨਿਊ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।ਇਸ ਸਮੇਂ ਡਿਪਟੀ ਮੇਅਰ ਯੂਨਿਸ ਕੁਮਾਰ, ਜਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ, ਐਡੀਸ਼ਨਲ ਕਮਿਸ਼ਨਰ ਕੋਮਲ ਮਿੱਤਲ, ਜੁਆਇੰਟ ਕਮਿਸ਼ਨਰ ਨਿਤੀਸ਼ ਸਿੰਗਲਾ, ਐਸ.ਈ ਟਿੱਕਾ ਰਾਜ ਜੱਸਰ ਤੇ ਅਨੁਰਾਗ ਮਹਾਜਨ,  ਸਿਹਤ ਅਧਿਕਾਰੀ ਡਾ. ਅਜਯ ਕੰਵਰ, ਪ੍ਰਦੇਸ਼ ਕਾਂਗਰਸ ਮਹਿਲਾ ਪ੍ਰਧਾਨ ਤੇ ਕੌਂਸਲਰ ਮਮਤਾ ਦੱਤਾ ਆਦਿ ਵੀ ਹਾਜਰ ਸਨ।
ਮੇਅਰ ਕਰਮਜੀਤ ਰਿੰਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮ੍ਰਿਤ ਪ੍ਰਾਜੈਕਟ ਆਧੀਨ ਸ਼ਹਿਰ ਵਿੱਚ 11 ਪੀਣ ਵਾਲੇ ਪਾਣੀ ਦੀਆਂ ਨਵੀਂ ਟੈਂਕੀਆਂ, 17 ਟਿਊਵੈਲ ਅਤੇ 250 ਕਿਲੋਮੀਟਰ ਵਾਟਰ ਸਪਲਾਈ ਦੀ ਪਾਈਪ ਪਾਉਣ ਦੇ ਪ੍ਰਾਜੈਕਟ `ਤੇ ਕੁੱਲ ਲਾਗਤ 53 ਆਵੇਗੀ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਖੇਤਰਾਂ ਵਿੱਚ ਗਰਮੀਆਂ ਦੌਰਾਨ ਵਾਟਰ ਸਪਲਾਈ ਦੀ ਬਿਹਤਰ ਸਪਲਾਈ ਅਤੇ ਕਿਸੇ ਵੀ ਮੁਸ਼ਕਲ ਦੇ ਹੱਲ ਲਈ 10 ਟੀਮਾਂ ਬਣਾਈਆਂ ਗਈਆਂ ਹਨ।ਹਰੇਕ ਵਿਧਾਨ ਸਭਾ ਹਲਕੇ ਵਿੱਚ ਦੋ ਟੀਮਾਂ ਕੰਮ ਕਰਨਗੀਆਂ।ਉਨਾਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਵਿਕਾਸ ਰੂਪੀ ਰੱਥ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ।
ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਉਂਦੀ ਵਾਰ ਸਫਾਈ ਪਖੋਂ ਗੁਰੂ ਨਗਰੀ ਨੂੰ ਇੱਕ ਨੰਬਰ `ਤੇ ਲਿਆਉਣ ਲਈ ਸਹਿਯੋਗ ਦੇਣ।ਉਨਾਂ ਕਿਹਾ ਕਿ ਸ਼ਹਿਰ ਵਿੱਚ ਰੋਜਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ ਇਸ ਲਈ ਸਾਡਾ ਸਭ ਦਾ ਫਰਜ਼ ਹੈ ਕਿ ਉਹ ਆਪਣੇ ਆਲੇ ਦੁਆਲੇ ਸਫਾਈ ਦਾ ਧਿਆਨ ਰੱਖਣ ਤੇ ਗੰਦਗੀ ਨਾ ਫੈਲਣ ਦੇਣ ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply