Sunday, June 29, 2025
Breaking News

ਮੁੱਖ ਮੰਤਰੀ ਪੰਜਾਬ ਵੱਲੋ 11 ਅਤੇ 12 ਸਤੰਬਰ ਨੂੰ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦਾ ਸੰਗਤ ਦਰਸ਼ਨ – ਸਿੱਧੂ

PPN09091404
ਬਠਿੰਡਾ, 9 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਤਲਵੰਡੀ ਸਾਬੋ ਦੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋ 11 ਅਤੇ 12 ਸਤੰਬਰ ਨੂੰ ਤਲਵੰਡੀ ਸਾਬੋ ਹਲਕੇ ਦੇ ਵੱਖ-ਵੱਖ ਪਿੰਡਾ ਦਾ ਸੰਗਤ ਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ 11 ਸਤੰਬਰ ਨੂੰ ਸਵੇਰੇ 9.00 ਵਜੇਂ ਭਾਗੀਵਾਂਦਰ (ਵਾਂਦਰ ਪੱਤੀ), 9.45 ਵਜੇਂ ਮਾਹੀ ਨੰਗਲ , 10.30 ਵਜੇਂ ਲਾਲੇਆਣਾ, 11.15 ਵਜੇਂ ਜੱਜਲ, 12.00 ਵਜੇਂ ਮਲਕਾਣਾ, 12.45 ਵਜੇਂ ਗਿਆਨਾ ਬਾਅਦ ਦੁਪਹਿਰ 3.30 ਵਜੇਂ ਗਾਟਵਾਲੀ, 4.15 ਵਜੇਂ ਜੋਗੇਵਾਲਾ ਅਤੇੇ 12 ਸਤੰਬਰ ਨੂੰ ਸਵੇਰੇ 9.00 ਵਜੇਂ ਮੈਨੂੰਆਣਾ , 9.45 ਵਜੇਂ ਮਿਰਜੇਆਣਾ, 10.30 ਵਜੇਂ ਕੌਰੇਆਣਾ, 11.15 ਵਜੇਂ ਗਹਿਲੇਵਾਲਾ, 12.00 ਵਜੇਂ ਰਾਈਆ, 12.45 ਵਜੇਂ ਕਲਾਲ ਵਾਲਾ, 1.30 ਵਜੇਂ ਫੱਤਾ ਬਾਲੂ, 2.15 ਵਜੇਂ ਗੋਲੇਵਾਲਾ ਦੇ ਪਿੰਡਾ ਦਾ ਸੰਗਤ ਦਰਸ਼ਨ ਕਰਨਗੇ ।ਪ੍ਰੈਸ ਨੂੰ ਇਹ ਜਾਣਕਾਰੀ ਡਾ.ਓਮ ਪ੍ਰਕਾਸ ਸਰਮਾ ਜਿਲਾ ਪ੍ਰੈਸ ਸਕੱਤਰ ਸ਼ੌਮਣੀ ਅਕਾਲੀ ਦਲ ਨੇ ਦਿੱਤੀ [

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply