Sunday, September 8, 2024

ਬਰਸਾਤ ਕਾਰਣ ਹੋਏ ਜਾਨ-ਮਾਲ, ਫਸਲਾਂ ਅਤੇ ਮਕਾਨਾਂ ਦੇ ਖ਼ਰਾਬੇ ਦੀ ਰਿਪੋਰਟ ਹਫਤੇ ਵਿਚ ਤਿਆਰ ਕਰਨ ਦੇ ਆਦੇਸ਼

ਰਾਹਤ ਕਾਰਜਾਂ ਨੂੰ ਹੋਰ ਤੇਜ ਕੀਤਾ ਜਾਵੇ – ਬਰਾੜ

PPN09091403

ਫਾਜਿਲਕਾ, 9 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਫਾਜਿਲਕਾ ਜਿਲ੍ਹੇ ਦੀਆਂ ਅਬੋਹਰ, ਫਾਜਿਲਕਾ ਅਤੇ ਜਲਾਲਾਬਾਦ ਸਬ ਡਵੀਜ਼ਨਾਂ ਤੇ ਕਈ ਇਲਾਕਿਆਂ ਵਿਚ ਹੋਏ ਫਸਲਾਂ, ਬਾਗਾਂ, ਪਸ਼ੂਆਂ ਤੋਂ ਇਲਾਵਾ ਜਾਨੀ ਤੇ ਮਾਲੀ ਨੁਕਸਾਨ ਸਬੰਧੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਤੋਂ ਇਲਾਵਾ ਸਮੂਹ ਐਸ.ਡੀ.ਐਮ. ਨੇ ਵੀ ਹਿੱਸਾ ਲਿਆ । ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਾਰੀ ਬਾਰਸ਼ ਕਾਰਨ ਜਾਨਾਂ ਫਸਲਾਂ, ਪਸ਼ੂ ਧਨ, ਮਕਾਨਾਂ ਆਦਿ ਦੇ ਹੋਏ ਨੁਕਸਾਨ ਸਬੰਧੀ ਜਲਦੀ ਤੋਂ ਜਲਦੀ ਅਸੈਸਮੈਂਟ ਰੋਲ ਤਿਆਰ ਕੀਤਾ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਏ ਰੋਲ ਤਿਆਰ ਕਰਦੇ ਸਮੇਂ ਪ੍ਰਭਾਵਿਤ ਲੋਕਾਂ ਦੇ ਅਧਾਰ ਕਾਰਡ, ਬੈਂਕ ਖਾਤੇ, ਆਈ. ਐਫ.ਐਸ. ਕੋਡ ਸਮੇਤ ਦਰਜ ਕੀਤੇ ਜਾਣ ਤਾਂ ਜੋ ਮੁਆਵਜ਼ੇ ਦੀ ਰਕਮ ਸਿੱਧੀ ਪੀੜਿਤ ਵਿਅਕਤੀ ਦੇ ਬੈਂਕ ਖਾਤੇ ਵਿਚ ਤਬਦੀਲ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਭਾਵਿਤ ਵਿਅਕਤੀਆਂ ਦੇ ਬੈਂਕ ਅਕਾਉਂਟ ਨਹੀ ਹਨ ਉਨ੍ਹਾਂ ਦੇ ਬੈਂਕ ਖਾਤੇ ਪਹਿਲ ਦੇ ਅਧਾਰ ਤੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾਂ ਦੇ ਤਹਿਤ ਖੋਲੇ ਜਾਣ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਸਰਕਾਰੀ ਜ਼ਮੀਨ/ਪੰਚਾਇਤੀ ਜ਼ਮੀਨ ਦੀ ਕਾਸ਼ਤ ਹੈ ਉਨ੍ਹਾਂ ਦੀ ਰਿਪੋਰਟ ਵੱਖਰੇ ਤੋਰ ਤੇ ਤਿਆਰ ਕੀਤੀ ਜਾਵੇ ਅਤੇੇ ਜਿਨ੍ਹਾਂ ਲੋਕਾਂ ਦੇ ਸਰਕਾਰੀ ਜਮੀਨ ਤੇ ਮਕਾਨ ਹਨ ਦੇ ਨੁਕਸਾਨ ਸਬੰਧੀ ਵੀ ਵੱਖਰੇ ਤੋਰ ਤੇ ਰਿਪੋਰਟ ਤਿਆਰ ਕੀਤੀ ਜਾਵੇ ।

                           ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਾਹਤ ਕਾਰਜਾਂ ਵਿਚ ਹੋਰ ਤੇਜੀ ਲਿਆਉਂਦੀ ਜਾਵੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਪਾਣੀ ਦਾ ਪੱਧਰ ਨੀਵਾਂ ਹੋਣ ਉਪਰੰਤ ਪ੍ਰਭਾਵਿਤ ਇਲਾਕਿਆਂ ਵਿਚ ਫੋਗਿੰਗ ਮਸ਼ੀਨਾਂ ਰਾਂਹੀ ਸਪਰੇ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਬਿਮਾਰੀ ਫੈਲਣ ਦਾ ਖਤਰਾ ਨਾ ਬਣੇ ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਪਰੋਕਤ ਸਾਰੀਆਂ ਰਿਪੋਰਟਾਂ ਇਕ ਹਫਤੇ ਦੇ ਅੰਦਰ -ਅੰਦਰ ਮੁਕੰਮਲ ਕੀਤੀਆਂ ਜਾਣ ਤਾਂ ਜੋ ਲੋੜਵੰਦਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ । ਉਨ੍ਹਾਂ ਕਿਹਾ ਕਿ ਕਾਨੂੰਗੋ ਅਤੇ ਪਟਵਾਰੀ/ਫੀਲਡ ਸਟਾਫ ਦੀਆਂ ਛੁੱਟੀਆਂ ਬੰਦ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਡਿਉਟੀ ਖ਼ਰਾਬੇ ਸਬੰਧੀ ਰਿਪੋਰਟ ਤਿਆਰ ਕਰਨ ਲਈ ਲਗਾਈ ਗਈ ਹੈ । ਇਸ ਮੀਟਿੰਗ ਵਿਚ ਸ. ਰਾਜਪਾਲ ਸਿੰਘ ਐਸ.ਡੀ.ਐਮ. ਅਬੋਹਰ, ਸ. ਗੁਰਜੀਤ ਸਿੰਘ ਐਸ.ਡੀ.ਐਮ. ਜਲਾਲਾਬਾਦ, ਸ. ਪਰਮਜੀਤ ਸਿੰਘ ਸਹੋਤਾ ਜਿਲ੍ਹਾ ਮਾਲ ਅਫ਼ਸਰ, ਸ. ਦਰਸ਼ਨ ਸਿੰਘ ਸਿੱਧੂ ਤਹਿਸੀਲਦਾਰ ਅਬੋਹਰ, ਸ. ਸੁਰਿੰਦਰ ਸਿੰਘ ਤਹਿਸੀਲਦਾਰ ਜਲਾਲਾਬਾਦ, ਸ਼੍ਰੀ ਡੀ.ਪੀ.ਪਾਂਡੇ ਤਹਿਸੀਲਦਾਰ ਫਾਜਿਲਕਾ, ਸ਼੍ਰੀ ਬੀ.ਐਸ. ਰਾਣਾ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਅਬੋਹਰ, ਸ਼੍ਰੀ ਹਾਕਮ ਸਿੰਘ ਸਿੱਧੂ ਐਸ.ਡੀ.ਓ ਵਾਟਰ ਤੇ ਸੀਵਰੇਜ ਅਬੋਹਰ, ਸ਼੍ਰੀ ਬੀ.ਐਲ. ਵਸ਼ਿਸ਼ਟ ਜਿਲ੍ਹਾ ਲੀਡ ਬੈਂਕ ਮੈਨੇਜਰ ਫਾਜਿਲਕਾ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply