Friday, February 27, 2026

ਓ.ਬੀ.ਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਨੇ ਗਰੀਬ ਅਪਾਹਿਜ਼ ਲੜਕੀ ਨੂੰ ਟਰਾਈ ਸਾਈਕਲ ਦਿੱਤਾ

ਮਹਿਦੂਦਾਂ, 17 ਮਾਰਚ (ਪੰਜਾਬ ਪੋਸਟ ਬਿਊਰੋ) – ਓ.ਬੀ.ਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਨਾਰੰਗਵਾਲ ਵਲੋਂ ਮਹਿਦੂਦਾਂ ਇੱਕ PUNJ1703201906ਗਰੀਬ ਅਪਾਹਿਜ਼ ਲੜਕੀ ਜਸਵੀਰ ਕੌਰ ਨੂੰ ਟਰਾਈ ਸਾਈਕਲ ਦਿੱਤਾ।ਇਸ ਤੋਂ ਪਹਿਲਾਂ ਉਨ੍ਹਾਂ ਐਸ.ਸੀ, ਓ.ਬੀ.ਸੀ ਅਤੇ ਧਾਰਮਿਕ ਘੱਟਗਿਣਤੀਆਂ ਦੀਆਂ ਸਮੱਸਿਆਵਾਂ ਬਾਰੇੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।ਉਨ੍ਹਾਂ ਫਰੰਟ ਵਲੋਂ 23 ਮਾਰਚ ਨੂੰ ਲੁਧਿਆਣਾ ਸਰਕਟ ਹਾਊਸ ਵਿਖੇ ਮੀਟਿੰਗ `ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਰੰਗਵਾਲ ਨੇ ਕਿਹਾ ਕਿ ਫਰੰਟ ਐਸ.ਸੀ, ਓ.ਬੀ.ਸੀ ਅਤੇ ਧਾਰਮਿਕ ਘੱਟਗਿਣਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਕਤ ਵਰਗਾਂ ਨੂੰ ਹੱਕ ਉਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਕੰਮ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਫਰੰਟ ਦੀ ਇੱਕ ਅਹਿਮ ਮੀਟਿੰਗ 23 ਮਾਰਚ ਨੂੰ ਲੁਧਿਆਣਾ ਸਰਕਟ ਹਾਊਸ ਵਿਖੇ ਰੱਖੀ ਗਈ ਹੈ, ਜਿਸ ਨੂੰ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਦੇ ਅਹੁੱਦੇ ਤੋਂ ਰਿਟਾਇਰ ਹੋਏ ਸੀਨੀਅਰ ਆਈ.ਏ.ਐਸ ਅਧਿਕਾਰੀ ਐਸ.ਆਰ ਲੱਧੜ ਅਤੇ ਆਂਧਰਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਈ ਵਿਸ਼ਵਵਰਤੀਆ ਸਾਬਕਾ ਚੇਅਰਮੈਨ ਘੱਟਗਿਣਤੀ ਕਮਿਸ਼ਨ ਸੰਬੋਧਨ ਕਰਨਗੇ।
 ਇਸ ਮੌਕੇ ਲਿਪ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਮਹਿਦੂਦਾਂ, ਪੰਚ ਤਜਿੰਦਰ ਨਾਥ, ਨਾਹਰ ਸਿੰਘ, ਹਰਬੰਸ ਕੌਰ, ਪ੍ਰਗਟ ਸਿੰਘ ਰਾਜੋਆਣਾ, ਰਾਜਕੁਮਾਰ, ਕੁਲਵਿੰਦਰ ਸਿੰਘ ਘੁੱਗੀ, ਪ੍ਰੀਤਮ ਸਿੰਘ, ਗੁਰਮੀਤ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply