Friday, October 18, 2024

ਰਾਮ ਤੀਰਥ ਵਿਖੇ ਲੱਗਾ ਦਿਮਾਗ ਦੇ ਰੋਗਾਂ ਦਾ ਮੁਫਤ ਚੈਕਅਪ ਕੈਂਪ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਰਾਮ ਤੀਰਥ ਸਥਿਤ ਮੰਦਿਰ ਭਗਵਾਨ ਵਾਲਮੀਕਿ ਤੀਰਥ ਵਿਖੇ ਦਿਮਾਗ ਦੇ ਰੋਗਾਂ ਦਾ ਮੁਫਤ PUNJ1703201905ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿਚ ਦਿਮਾਗ ਅਤੇ ਰੀੜ ਦੀ ਹੱਡੀ ਦੇ ਆਪਰੇਸ਼ਨਾਂ ਦੇ ਮਾਹਿਰ ਡਾ. ਰਾਘਵ ਵਾਧਵਾ ਨੇ ਲਗਭਗ 300 ਮਰੀਜਾਂ ਦਾ ਮੁਫਤ ਚੈਕਅਪ ਕੀਤਾ ਅਤੇ ਉਨ੍ਹਾਂ ਨੂੰ ਦਵਾਈਆ ਦਿੱਤੀਆਂ।ਬਾਬਾ ਮਲਕੀਤ ਨਾਥ ਦੇ ਆਸ਼ੀਰਵਾਦ ਸਦਕਾ ਸਮਾਜ ਸੇਵਕ ਬਾਬਾ ਸਾਹਬ ਸਿੰਘ ਦੀ ਦੇਖ-ਰੇਖ ਵਿਚ ਲੱਗੇ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਮੈਡੀਕਲ ਟੈਸਟ, ਈ.ਸੀ.ਜੀ ਵੀ ਮੁਫਤ ਕੀਤੇ ਗਏ। ਡਾ. ਰਾਘਵ ਵਾਧਵਾ ਨੇ ਇਸ ਸਮੇਂ ਕਿਹਾ ਕਿ ਸਿਰ ਅਤੇ ਰੀੜ ਦੀ ਹੱਡੀ ਦੀ ਸੱਟ ਜਾਂ ਦਰਦ ਨੂੰ ਹਲਕੇ ਵਿਚ ਨਹੀ ਲੈਣਾ ਚਾਹੀਦਾ, ਸਗੋਂ ਮਾਹਿਰ ਡਾਕਟਰ ਪਾਸੋਂ ਹੀ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਹਰਪਾਲ ਸਿੰਘ ਬਾਊਲੀ ਅੱਡਾ, ਪ੍ਰਬੰਧਕ ਪਰਵਿੰਦਰ ਕਲਿਆਣ, ਬਾਬਾ ਬਲਵੰਤ ਨਾਥ, ਸਚਿਨ ਭਾਟੀਆ, ਜਸਵੰਤ ਸਿੰਘ ਸੁਪਰਵਾਈਜਰ ਸਕਿਉਰਟੀ, ਵਿਜੇ ਕੁਮਾਰ ਸੁਪਰਵਾਈਜਰ, ਹਰਪਾਲ ਸਿੰਘ, ਮਖਤੂਲ ਸਿੰਘ ਪੰਜਾਬ ਪ੍ਰਧਾਨ ਟਰਾਂਸਪੋਰਟ ਸੈਲ, ਡਾ. ਦਲਬੀਰ ਸਿੰਘ, ਡਾ. ਹਰਜੀਤ ਸਿੰਘ ਕਲੇਰ, ਰਵੀ ਕੁਮਾਰ, ਧੁਨੀ ਨਾਥ, ਠੇਕੇਦਾਰ ਸੁਰਿੰਦਰ ਕੁਮਾਰ, ਠੇਕੇਦਾਰ ਰਵੀ ਕੁਮਾਰ,ਵਸੂ ਕਪੂਰ, ਦਿਨੇਸ਼ ਰਪੋਤਰਾ, ਰਾਜਬੀਰ ਜਾਫਲ, ਕੰਵਲਜੀਤ ਸਿੰਘ ਤੇ ਸੁਨੀਲ ਕਪੂਰ ਆਦਿ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply