ਮਹਿਦੂਦਾਂ, 17 ਮਾਰਚ (ਪੰਜਾਬ ਪੋਸਟ ਬਿਊਰੋ) – ਓ.ਬੀ.ਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਨਾਰੰਗਵਾਲ ਵਲੋਂ ਮਹਿਦੂਦਾਂ ਇੱਕ
ਗਰੀਬ ਅਪਾਹਿਜ਼ ਲੜਕੀ ਜਸਵੀਰ ਕੌਰ ਨੂੰ ਟਰਾਈ ਸਾਈਕਲ ਦਿੱਤਾ।ਇਸ ਤੋਂ ਪਹਿਲਾਂ ਉਨ੍ਹਾਂ ਐਸ.ਸੀ, ਓ.ਬੀ.ਸੀ ਅਤੇ ਧਾਰਮਿਕ ਘੱਟਗਿਣਤੀਆਂ ਦੀਆਂ ਸਮੱਸਿਆਵਾਂ ਬਾਰੇੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।ਉਨ੍ਹਾਂ ਫਰੰਟ ਵਲੋਂ 23 ਮਾਰਚ ਨੂੰ ਲੁਧਿਆਣਾ ਸਰਕਟ ਹਾਊਸ ਵਿਖੇ ਮੀਟਿੰਗ `ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਰੰਗਵਾਲ ਨੇ ਕਿਹਾ ਕਿ ਫਰੰਟ ਐਸ.ਸੀ, ਓ.ਬੀ.ਸੀ ਅਤੇ ਧਾਰਮਿਕ ਘੱਟਗਿਣਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਕਤ ਵਰਗਾਂ ਨੂੰ ਹੱਕ ਉਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਕੰਮ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਫਰੰਟ ਦੀ ਇੱਕ ਅਹਿਮ ਮੀਟਿੰਗ 23 ਮਾਰਚ ਨੂੰ ਲੁਧਿਆਣਾ ਸਰਕਟ ਹਾਊਸ ਵਿਖੇ ਰੱਖੀ ਗਈ ਹੈ, ਜਿਸ ਨੂੰ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਦੇ ਅਹੁੱਦੇ ਤੋਂ ਰਿਟਾਇਰ ਹੋਏ ਸੀਨੀਅਰ ਆਈ.ਏ.ਐਸ ਅਧਿਕਾਰੀ ਐਸ.ਆਰ ਲੱਧੜ ਅਤੇ ਆਂਧਰਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਈ ਵਿਸ਼ਵਵਰਤੀਆ ਸਾਬਕਾ ਚੇਅਰਮੈਨ ਘੱਟਗਿਣਤੀ ਕਮਿਸ਼ਨ ਸੰਬੋਧਨ ਕਰਨਗੇ।
ਇਸ ਮੌਕੇ ਲਿਪ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਮਹਿਦੂਦਾਂ, ਪੰਚ ਤਜਿੰਦਰ ਨਾਥ, ਨਾਹਰ ਸਿੰਘ, ਹਰਬੰਸ ਕੌਰ, ਪ੍ਰਗਟ ਸਿੰਘ ਰਾਜੋਆਣਾ, ਰਾਜਕੁਮਾਰ, ਕੁਲਵਿੰਦਰ ਸਿੰਘ ਘੁੱਗੀ, ਪ੍ਰੀਤਮ ਸਿੰਘ, ਗੁਰਮੀਤ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media