ਸ਼ਾਨਦਾਰ ਸੇਵਾਵਾਂ ਬਦਲੇ ਅਰਜਨ ਸਿੰਘ ਨੂੰ ਮਿਲੀ ਤਰੱਕੀ – ਧੰਜ਼ਲ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵਿੱਚ ਬੀਤੇ ਲੰਬੇ ਸਮੇਂ ਤੋਂ
ਬਿਹਤਰ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਸੁਰੱਖਿਆ ਕਰਮਚਾਰੀ ਅਰਜੁਨ ਸਿੰਘ ਨੂੰ ਜੀ.ਐਨ.ਡੀ.ਯੂ ਦੇ ਸੁਰੱਖਿਆ ਵਿਭਾਗ ਵਲੋਂ ਤਰੱਕੀ ਦੇ ਕੇ ਸੁਪਰਵਾਈਜ਼ਰ ਬਣਾ ਦਿੱਤਾ ਗਿਆ ਹੈ।ਉਨ੍ਹਾਂ ਨੂੰ ਦਿੱਤੇ ਗਏ ਨਵੇਂ ਰੁਤਬੇ ਅਨੁਸਾਰ ਸਟਾਰ ਲਗਾਉਣ ਦੀ ਰਸਮ ਜੀ.ਐਨ.ਡੀ.ਯੂ ਦੇ ਮੁੱਖ ਸੁਰੱਖਿਆ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਰਿਟਾਇਰਡ ਪੀ.ਪੀ.ਐਸ ਅਫਸਰ ਐਸ.ਐਸ.ਪੀ ਸੁਖਦੇਵ ਸਿੰਘ ਧੰਜ਼ਲ ਅਤੇ ਭਾਰਤੀ ਫੌਜ ਦੇ ਸੇਵਾ ਮੁਕਤ ਅਫਸਰ ਤੇ ਸੀਨੀਅਰ ਸੁਪਰਵਾਈਜ਼ਰ ਰਾਮ ਸਿੰਘ ਸੰਧੂ ਵੱਲੋਂ ਸਾਂਝੇ ਤੌਰ `ਤੇ ਅਦਾ ਕੀਤੀ ਗਈ।ਉਨ੍ਹਾਂ ਕਿਹਾ ਕਿ ਅਰਜਨ ਸਿੰਘ ਵੱਲੋਂ ਜੀ.ਐਨ.ਡੀ.ਯੂ ਦੇ ਸੁਰੱਖਿਆ ਵਿਭਾਗ ਦੀਆਂ ਰਵਾਇਤਾਂ ਤੇ ਪ੍ਰੰਪਰਾਵਾਂ ਦਾ ਪਾਲਣ ਕਰਦਿਆਂ ਕਾਇਦੇ ਕਾਨੂੰਨ ਨੂੰ ਚੰਗੀ ਤਰ੍ਹਾਂ ਨਿਭਾਇਆ।
ਨਵਨਿਯੁੱਕਤ ਸੁਪਰਵਾਈਜ਼ਰ ਅਰਜੁਨ ਸਿੰਘ ਨੇ ਜੀ.ਐਨ.ਡੀ.ਯੂ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ, ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ ਤੇ ਮੁੱਖ ਸੁਰੱਖਿਆ ਅਫਸਰ ਸੁਖਦੇਵ ਸਿੰਘ ਧੰਜ਼ਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਰੇਸ਼ਮ ਸਿੰਘ ਢਿੱਲੋਂ, ਸੁਖਵੰਤ ਸਿੰਘ ਮੱਟੂ, ਨਿਰਮਲ ਸਿੰਘ, ਬਲਬੀਰ ਸਿੰਘ, ਅਰਜਨ ਸਿੰਘ, ਮਨਦੀਪ ਸਿੰਘ ਆਦਿ ਦਰਜਨਾਂ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਨਵਨਿਯੁਕਤ ਸੁਪਰਵਾਈਜ਼ਰ ਅਰਜਨ ਸਿੰਘ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media