Tuesday, November 24, 2026

ਛੇਹਰਟਾ ਪੁਲਿਸ ਵਲੋਂ 13 ਪੇਟੀਆਂ ਵਿਸਕੀ ਸਮੇਤ ਇੱਕ ਕਾਬੂ

ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ – ਸੰਧੂ) – ਥਾਣਾ ਛੇਹਰਟਾ ਦੀ ਪੁਲਿਸ ਨੇ ਆਈ ਟਵੰਟੀ ਕਾਰ ਸਵਾਰ ਇਕ ਨੌਜਵਾਨ ਨੂੰ 13 ਪੇਟੀਆਂ ਵਿਸਕੀ ਸਮੇਤ PUNJ2503201909ਕਾਬੂ ਕੀਤਾ ਹੈ।ਥਾਣਾ ਮੁਖੀ ਡਾ: ਮਹਿਤਾਬ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਐਸ.ਆਈ ਭੁਪਿੰਦਰ ਸਿੰਘ ਵਲੋਂ ਸਾਥੀ ਮੁਲਾਜ਼ਮ ਗਸ਼ਤ `ਤੇ ਸਨ ਤਾਂ ਪਸ਼ੋਰੀ ਕੈਪ ਖੰਡਵਾਲਾ ਨੇੜੇ ਸ਼ੱਕੀ ਹਾਲਤ `ਚ ਖੜੀ ਇਕ ਆਈ ਟਵੰਟੀ ਕਾਰ ਦੇ ਡਰਾਇਵਰ ਨੇ ਪੁਲਿਸ ਪਾਰਟੀ ਦੇਖਦਿਆਂ ਕਾਰ ਭਜਾਉਣ ਦੀ ਕੋਸ਼ਿਸ ਕੀਤੀ।ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।ਪੁਛਗਿੱਛ ਦੌਰਾਨ ਉਸ ਦੀ ਪਛਾਣ ਕੁਲਜੀਤ ਸਿੰਘ ਵਾਸੀ ਕਿਰਨ ਕਾਲੋਨੀ ਗੁਮਟਾਲਾ ਬਾਈਪਾਸ ਅੰਮ੍ਰਿਤਸਰ ਵਜੋ ਹੋਈ ਹੈ।ਤਲਾਸ਼ੀ ਲੈਣ `ਤੇ ਕਾਰ ਦੀ ਡਿੱਗੀ ਵਿਚੋਂ ਉਤਰਾਂਚਾਰਲ ਪ੍ਰਦੇਸ਼ ਦੀ ਬਣੀ ਰਾਇਲ ਸਕਿਰੇਟ ਵਿਸਕੀ ਦੀਆਂ 12 ਪੇਟੀਆਂ ਤੇ ਇਕ ਪੇਟੀ ਬੋਟੋਮਸ ਯੂ.ਪੀ ਦੀ ਬਰਾਮਦ ਹੋਈ।ਥਾਣਾ ਛੇਹਰਟਾ ਦੀ ਪੁਲਿਸ ਨੇ ਐਕਸਾਈਜ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply